ਸੰਗਰੂਰ, (ਹਰਜਿੰਦਰ, ਬੇਦੀ)– ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪਿਛਲੇ 10 ਸਾਲਾਂ ਤੋਂ ਮਨਰੇਗਾ ਸਕੀਮ ਅਧੀਨ ਕੰਮ ਕਰਦੇ ਮਨਰੇਗਾ ਮੁਲਾਜ਼ਮਾਂ ਵੱਲੋਂ 6ਵੇਂਂ ਦਿਨ ਵੀ ਜ਼ਿਲਾ ਪ੍ਰੀਸ਼ਦ ਦਫ਼ਤਰ ਸੰਗਰੂਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾਈ ਆਗੂ ਰਣਧੀਰ ਸਿੰਘ ਧੀਮਾਨ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਕੰਮ ਕਰਦੀ ਏ. ਪੀ. ਓ. ਜਸਵੀਰ ਕੌਰ ਦੇ ਕੰਟਰੈਕਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ। ਦੂਜੇ ਪਾਸੇ ਰਾਤੋ-ਰਾਤ ਆਊਟਸੋਰਸ ’ਤੇ ਨਵੀਂ ਭਰਤੀ ਕੀਤੀ ਜਾ ਰਹੀ ਹੈ, ਜੋ ਜਸਵੀਰ ਕੌਰ ਏ. ਪੀ. ਓ. ਨਾਲ ਸਰਾਸਰ ਧੱਕਾ ਹੈ। ਜੇਕਰ ਜਸਵੀਰ ਕੌਰ ਦੇ ਕੰਟਰੈਕਟ ਵਿਚ ਵਾਧਾ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਜ਼ਿਲਾ ਪ੍ਰਸ਼ਾਸਨ ਦੇ ‘ਲਾਰਿਆਂ ਦੀ ਪੰਡ’ ਫੂਕਣ ਦਾ ਐਲਾਨ
®ਜ਼ਿਲਾ ਪ੍ਰਧਾਨ ਸੰਜੀਵ ਕੁਮਾਰ ਕਾਕਡ਼ਾ ਨੇ ਕਿਹਾ ਕਿ ਸੰਘਰਸ਼ ਨੂੰ ਤਿੱਖਾ ਕਰਨ ਲਈ 16 ਮਈ ਨੂੰ ਸਮੂਹ ਮਨਰੇਗਾ ਕਰਮਚਾਰੀਆਂ ਵੱਲੋਂ ਰੋਸ ਮਾਰਚ ਕਰਕੇ ਜ਼ਿਲਾ ਪ੍ਰਸ਼ਾਸਨ ਦੇ ਲਾਰਿਆਂ ਦੀ ਪੰਡ ਫੂਕੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਜੀਵਨ ਕੁਮਾਰ, ਤੇਜਵਰਿੰਦਰ ਸਿੰਘ, ਅਮਨਦੀਪ ਸਿੰਘ, ਜਗਤਾਰ ਸਿੰਘ ਸੰਧੂ, ਜਸਵੀਰ ਸਿੰਘ ਮੂਣਕ, ਰਾਜਵਿੰਦਰ ਸਿੰਘ, ਜਸਪ੍ਰੀਤ ਸਿੰਘ ਭੇਜੇ, ਸੋਨੂੰ ਕੁਮਾਰ, ਰਮਨਦੀਪ ਕੌਰ ਅਤੇ ਮੰਜੂ ਰਾਣੀ ਆਦਿ ਹਾਜ਼ਰ ਸਨ।
ਸਾਊਦੀ ਅਰਬ ਨੇ ਇਸ ਅਭਿਆਨ ਦੇ ਤਹਿਤ ਹੁਣ ਤੱਕ ਗ੍ਰਿਫਤਾਰ ਕੀਤੇ 10 ਲੱਖ ਪ੍ਰਵਾਸੀ
NEXT STORY