ਰਿਆਦ — ਪਿਛਲੇ ਸਾਲ ਸਾਊਦੀ ਅਰਬ ਨੇ ਨਵੰਬਰ 'ਚ 'ਹਿੰਸਾ ਬਿਨਾਂ ਰਾਸ਼ਟਰ' ਨਾਂ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਸੀ, ਜਿਸ 'ਚ ਉਨ੍ਹਾਂ ਉਲੰਘਣ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੇ ਵੱਖ-ਵੱਖ ਪ੍ਰਕਾਰ ਦੇ ਉਲੰਘਣ ਜਿਵੇਂ ਰਿਹਾਇਸ਼ੀ ਉਲੰਘਣ, ਸਰਹੱਦ ਪਾਰ ਘੁਸਪੈਠ ਕਰਨ ਦਾ ਉਲੰਘਣ ਆਦਿ ਸ਼ਾਮਲ ਹੈ।
ਸਾਊਦੀ ਪ੍ਰੈਸ ਏਜੰਸੀ (ਐੱਸ. ਪੀ. ਏ.) ਮੁਤਾਬਕ ਅਭਿਆਨ ਨੇ ਐਲਾਨ ਕੀਤਾ ਹੈ ਕਿ, '15 ਨਵੰਬਰ ਨੂੰ ਲਾਂਚ ਕੀਤੇ ਗਏ ਇਸ ਅਭਿਆਨ 'ਚ ਹੁਣ ਤੱਕ ਨੂੰ 1,059,888 ਪ੍ਰਵਾਸੀਆਂ ਨੂੰ ਸਰਹੱਦੀ ਕਾਨੂੰਨਾਂ ਅਤੇ ਸੀਮਾ ਸੁਰੱਖਿਆ ਪ੍ਰਣਾਲੀਆਂ ਦੇ ਉਲੰਘਣ 'ਚ ਫੜਿਆ ਗਿਆ ਹੈ।' ਸਥਾਨਕ ਅੰਗ੍ਰੇਜ਼ੀ ਅਖਬਾਰ ਨੇ ਇਸ ਅਭਿਆਨ ਮੁਤਾਬਕ ਲਿਖਿਆ ਕਿ, '778,748 ਪ੍ਰਵਾਸੀਆਂ ਨੇ ਦੇਸ਼ 'ਚ ਰੈਜ਼ੀਡੇਂਸੀ ਵਿਵਸਥਾ ਦਾ ਉਲੰਘਣ ਕੀਤਾ ਹੈ, 193,621 ਪ੍ਰਵਾਸੀਆਂ ਨੇ ਵਰਕਿੰਗ ਲਾਅ ਅਤੇ 87,519 ਪ੍ਰਵਾਸੀਆਂ ਨੇ ਸੀਮਾ ਸੁਰੱਖਿਆ ਪ੍ਰਣਾਲੀ ਦਾ ਉਲੰਘਣ ਕੀਤਾ।
ਅਭਿਆਨ ਨੇ ਇਹ ਵੀ ਕਿਹਾ ਕਿ, '2,71,350 ਖਰਚ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਦੇਸ਼ਾਂ ਨੂੰ ਭੇਜਿਆ ਗਿਆ, ਜਦਕਿ 13,219 'ਚ 11,306 ਮਰਦ ਅਤੇ 1,913 ਔਰਤਾਂ ਨੂੰ ਹਿਰਾਸਤ 'ਚ ਹਨ। 9,606 ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੂਤਘਰਾਂ ਅਤੇ ਵਣਜ ਦੂਤਘਰਾਂ ਤੋਂ ਆਪਣੇ-ਆਪਣੇ ਦੇਸ਼ਾਂ 'ਚ ਯਾਤਰਾ ਦੇ ਦਸਤਾਵੇਜ਼ ਜਾਰੀ ਕਰਨ ਲਈ ਭੇਜਿਆ ਗਿਆ ਹੈ। ਜਦਕਿ 183,461 ਅਜੇ ਦੇਸ਼ 'ਚ ਆਪਣੀ ਫਲਾਈਟਾਂ ਦਾ ਇੰਤਜ਼ਾਰ ਕਰ ਰਹੇ ਹਨ।
ਸਾਊਦੀ ਗੈਜੇਟ ਮੁਤਾਬਕ ਅਭਿਆਨ ਦੇ ਅਧਿਕਾਰੀਆਂ ਨੇ ਕਿਹਾ ਕਿ, 'ਪ੍ਰਵਾਸੀ ਉਲੰਘਣਕਰਤਾਵਾਂ 'ਚ ਦੱਖਣੀ ਸਰਹੱਦਾਂ ਤੋਂ ਦੇਸ਼ 'ਚ ਘੁਸਪੈਠ ਕਰਨ ਵਾਲੇ 15,344 ਸਨ। ਇਨ੍ਹਾਂ 'ਚ 57 ਯਮਨ ਦੇ, 40 ਫੀਸਦੀ ਇਥੋਪੀਅਨ ਅਤੇ ਵੱਖ-ਵੱਖ ਦੇਸ਼ਾਂ ਦੇ 3 ਫੀਸਦੀ ਲੋਕ ਸ਼ਾਮਲ ਸਨ। ਇਹ ਵੀ ਕਿਹਾ ਗਿਆ ਹੈ ਕਿ ਗੈਰ-ਕਾਨੂੰਨੀ ਰੂਪ ਨਾਲ ਦੇਸ਼ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਸਮੇਂ 704 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਾਊਦੀ ਗੈਜੇਟ ਮੁਤਾਬਕ ਇਨ੍ਹਾਂ ਉਲੰਘਣਕਰਤਾਵਾਂ 'ਚ 306 ਸਾਊਦੀ ਨਾਗਰਿਕ ਸਨ, ਜਿਨ੍ਹਾਂ ਨੂੰ ਦੰਡਿਤ ਕੀਤਾ ਗਿਆ ਅਤੇ 28 ਅਜੇ ਵੀ ਹਿਰਾਸਤ 'ਚ ਹਨ।
ਆਈ. ਸੀ. ਐੱਸ. ਈ. ਤੇ ਆਈ. ਐੱਸ. ਸੀ. ਨਤੀਜੇ : ਅੰਸ਼ਿਤਾ ਨੇ 10ਵੀਂ ਤੇ ਯੁਵਿਕਾ ਨੇ 12ਵੀਂ 'ਚੋਂ ਕੀਤਾ ਜ਼ਿਲੇ 'ਚ ਕੀਤਾ ਟਾ
NEXT STORY