ਨਵੀਂ ਦਿੱਲੀ— ਪਰਿਵਾਰ 'ਚ ਖੁਸ਼ੀਆ ਉਦੋਂ ਹੀ ਵਰਸਦੀਆਂ ਹਨ ਜਦੋਂ ਘਰ 'ਚ ਰਹਿਣ ਵਾਲੇ ਦੋ ਖਾਸ ਮੈਂਬਰ ਮਤਲੱਬ ਸੱਸ-ਨੂੰਹ 'ਚ ਚੰਗੀ ਬਣਦੀ ਹੋਵੇ। ਇਸ ਰਿਸ਼ਤੇ ਦੇ ਬਾਰੇ ਹਰ ਕਿਸੇ ਦੇ ਮਨ 'ਚ ਵੱਖ-ਵੱਖ ਧਾਰਨਾਵਾਂ ਹੁੰਦੀਆਂ ਹਨ। ਬਹੁਤ ਘੱਟ ਪਰਿਵਾਰ ਅਜਿਹੇ ਹੁੰਦੇ ਹਨ ਜਿਸ 'ਚ ਸੱਸ-ਨੂੰਹ ਦੀ ਬਹੁਤ ਚੰਗੀ ਬਣਦੀ ਹੁੰਦੀ ਹੈ। ਹੱਸੀ-ਮਜਾਕ, ਦੁੱਖ-ਸੁੱਖ ਦੋਵਾਂ 'ਚ ਜਦੋਂ ਸੱਸ-ਨੂੰਹ ਇਕ-ਦੂਜੇ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ ਤਾਂ ਉਨ੍ਹਾਂ ਦੇ ਨਾਲ-ਨਾਲ ਇਨ੍ਹਾਂ ਦੋਵਾਂ ਦੀਆਂ ਮੁਸ਼ਕਿਲਾਂ ਵੀ ਦੂਰ ਹੋ ਜਾਂਦੀਆਂ ਹਨ, ਉੱਥੇ ਹੀ ਜੇ ਸੱਸ-ਨੂੰਹ ਇਕ-ਦੂਜੇ ਨੂੰ ਦੇਖਣਾ ਤਕ ਪਸੰਦ ਨਹੀਂ ਕਰਦੀਆਂ ਤਾਂ ਥੋੜ੍ਹੀ ਜਿਹੀ ਕੋਸ਼ਿਸ਼ ਦੇ ਨਾਲ ਇਸ ਰਿਸ਼ਤੇ ਨੂੰ ਹਮੇਸ਼ਾ ਲਈ ਮਜ਼ਬੂਤ ਬਣਾਇਆ ਜਾ ਸਕਦਾ ਹੈ।
1. ਸੱਸ ਨੂੰਹ ਦਾ ਰਿਸ਼ਤਾ ਮਾਂ-ਬੇਟੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਦੋਹਾਂ ਨੂੰ ਹਮੇਸ਼ਾ ਇਕ-ਦੂਜੇ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਨਾਲ ਹੀ ਆਪਸੀ ਸਮਝ ਰੱਖਣੀ ਵੀ ਬਹੁਤ ਹੀ ਜ਼ਰੂਰੀ ਹੈ। ਇਸ ਨਾਲ ਹੌਲੀ-ਹੌਲੀ ਮਨ-ਮੁਟਾਅ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ।
2. ਸੱਸ ਨੂੰ ਵੀ ਆਪਣੀ ਨੂੰਹ ਦੀ ਪੂਰੀ ਤਰ੍ਹਾਂ ਨਾਲ ਸਪੋਟ ਕਰਨੀ ਚਾਹੀਦੀ ਹੈ ਨਾ ਤਾਂ ਸੱਸ ਨੂੰ ਨੂੰਹ ਦੀ ਤੁਲਨਾ ਆਪਣੀ ਬੇਟੀ ਨਾਲ ਕਰਨੀ ਚਾਹੀਦੀ ਹੈ ਅਤੇ ਨਾ ਹੀ ਨੂੰਹ ਨੂੰ ਸੱਸ ਦੀ ਤੁਲਨਾ ਆਪਣੀ ਮਾਂ ਨਾਲ ਕਰਨੀ ਚਾਹੀਦੀ ਹੈ।
3. ਵਿਆਹ ਦੇ ਬਾਅਦ ਲੜਕੀ ਨੂੰ ਹਮੇਸ਼ਾ ਆਪਣੇ ਸੋਹਰੇ ਘਰ ਨੂੰ ਪਹਿਲ ਦੇਣੀ ਚਾਹੀਦੀ ਹੈ। ਉਸ ਨੂੰ ਆਪਣਾ ਪਰਿਵਾਰਿਕ ਮੈਂਬਰਾਂ ਦੀ ਹਰ ਜ਼ਰੂਰਤ ਦੇ ਬਾਰੇ 'ਚ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਸੋਹਰੇ ਪਰਿਵਾਰ ਨਾਲ ਸਹੀ ਤਾਲਮੇਲ ਬਣਾ ਸਕਦੀ ਹੈ।
4. ਸੱਸ ਨੂੰ ਆਪਣੇ ਬੇਟੇ-ਨੂੰਹ ਨੂੰ ਥੋੜ੍ਹੀ ਜਿਹੀ ਸਪੇਸ ਵੀ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਹਰ ਸਮੇਂ ਕੰਟਰੋਲ 'ਚ ਰੱਖਣ ਦੀ ਬਜਾਏ ਇਸ ਗੱਲ ਨੂੰ ਸਮਝੋ ਕਿ ਨੂੰਹ ਦਾ ਵੀ ਬੇਟੇ 'ਤੇ ਉਂਨਾਂ ਹੀ ਹੱਕ ਹੈ ਜਿਨ੍ਹਾਂ ਕਿ ਮਾਂ ਦਾ।
5. ਹਰ ਕਿਸੇ ਤੋਂ ਗਲਤੀਆਂ ਹੋ ਜਾਂਦੀਆਂ ਹਨ ਪਰ ਵਾਰ-ਵਾਰ ਗਲਤੀ ਨੂੰ ਜਤਾਉਣ ਨਾਲ ਰਿਸ਼ਤਿਆਂ 'ਚ ਖਟਾਸ ਆਉਣ ਲੱਗਦੀ ਹੈ। ਨੂੰਹ ਤੋਂ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਨਜ਼ਰ ਅੰਦਾਜ਼ ਕਰੋ। ਉੱਥੇ ਨੂੰਹ ਨੂੰ ਵੀ ਰਿਸ਼ਤੇ ਦਾ ਮਾਨ ਕਰਕੇ ਗਲਤੀ ਨੂੰ ਦੁਹਰਾਉਣਾ ਨਹੀਂ ਚਾਹੀਦਾ। ਇਸ ਨਾਲ ਇਕ-ਦੂਜੇ ਦੀਆਂ ਨਜ਼ਰਾਂ 'ਚ ਰਿਸ਼ਤੇ ਦੀ ਅਹਿਮਿਅਤ ਵਧ ਜਾਵੇਗੀ।
6. ਹਰ ਕਿਸੇ ਦੀ ਪਰਸਨਲ ਲਾਈਫ ਹੁੰਦੀ ਹੈ। ਸੱਸ-ਨੂੰਹ ਦੇ ਰਿਸ਼ਤੇ 'ਚ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। ਅਜਿਹੇ 'ਚ ਸੱਸ ਨੂੰ ਕੁਝ ਗੱਲਾਂ ਲਈ ਨੂੰਹ ਨੂੰ ਆਜ਼ਾਦ ਛੱਡ ਦੇਣਾ ਚਾਹੀਦਾ ਹੈ। ਨੂੰਹ ਦਾ ਵੀ ਫਰਜ ਹੈ ਕਿ ਸੱਸ ਤੋਂ ਅਨੁਭਵ ਲੈ ਕੇ ਆਪਣੀ ਜ਼ਿੰਦਗੀ 'ਚ ਅੱਗੇ ਵਧੇ। ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਸੱਸ-ਨੂੰਹ ਦਾ ਰਿਸ਼ਤਾ ਮਾਂ-ਬੇਟੀ ਦੇ ਰਿਸ਼ਤੇ ਤੋਂ ਵੀ ਜ਼ਿਆਦਾ ਮਜ਼ਬੂਤ ਹੋ ਜਾਵੇਗਾ।
ਜਹਾਨਾਬਾਦ ਤੋਂ ਬਾਅਦ ਹੁਣ ਕੈਮੂਰ 'ਚ ਲੜਕੀ ਨਾਲ ਛੇੜਛਾੜ ਦੀ ਵੀਡੀਓ ਵਾਇਰਲ
NEXT STORY