ਕੈਮੂਰ— ਬਿਹਾਰ ਦੇ ਜਹਾਨਾਬਾਦ 'ਚ ਹੋਈ ਸ਼ਰਮਨਾਕ ਘਟਨਾ ਦੇ ਇਕ ਮਹੀਨੇ ਬਾਅਦ ਹੁਣ ਕੈਮੂਰ 'ਚ ਵੀ ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਹੋ ਰਹੀ ਇਕ ਵੀਡੀਓ 'ਚ ਕੁਝ ਲੋਕ ਇਕ ਲੜਕੀ ਨਾਲ ਛੇੜਛਾੜ ਅਤੇ ਹੈਵਾਨੀਅਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਪੀੜਤਾ ਅੱਗੋ ਪੀੜਤਾ ਰਹਿਮ ਦੀ ਭੀਖ ਮੰਗਦੀ ਨਜ਼ਰ ਆ ਰਹੀ ਹੈ ਪਰ ਦਰਿੰਦਿਆਂ 'ਤੇ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ। ਉਹ ਵੀਡੀਓ 'ਚ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਗੁਨਾਹਗਾਰਾਂ ਨੂੰ ਵੀ ਜਲਦੀ ਕਾਬੂ ਕੀਤਾ ਜਾਵੇਗਾ।
ਪੁਲਸ ਦਾ ਕਹਿਣਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ 29 ਮਈ ਦਾ ਹੈ। ਕੈਮੂਰ ਦੇ ਭਗਵਾਨਪੁਰ ਥਾਣਾ ਇਲਾਕੇ 'ਚ ਹੋਈ ਇਸ ਘਟਨਾ ਦਾ ਵੀਡੀਓ ਝੰਝੋੜ ਦੇਣ ਵਾਲਾ ਹੈ। ਵੀਡੀਓ 'ਚ ਮਨਚਲਿਆ ਦਾ ਸਮੂਹ ਇਕ ਲੜਕੀ ਨੂੰ ਸ਼ਰੇਆਮ ਛੇੜਦੇ ਹੋਏ ਵੀਡੀਓ ਬਣਾ ਰਿਹਾ ਹੈ। ਜਦੋਂ ਪੁਲਸ ਨੂੰ ਵੀਡੀਓ 'ਤੇ ਸਵਾਲ ਕੀਤਾ ਗਿਆ ਤਾਂ ਜਵਾਬ 'ਚ ਪੁਲਸ ਅਧਿਕਾਰੀ ਨੇ ਕਿਹਾ, ''ਅਸੀਂ ਇਸ ਘਟਨਾ 'ਚ ਸ਼ਾਮਲ ਸਾਰੇ 6 ਲੋਕਾਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਚੋਂ ਦੋ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪੁਲਸ ਅੱਗੇ ਦੀ ਜਾਂਚ ਕਰ ਰਹੀ ਹੈ।''
ਜਹਾਨਾਬਾਦ ਦੀ ਸ਼ਰਮਨਾਕ ਘਟਨਾ
28 ਅਪ੍ਰੈਲ ਨੂੰ ਬਿਹਾਰ ਦੇ ਜਹਾਨਾਬਾਦ 'ਚ ਲੜਕੀ ਨਾਲ ਛੇੜਛਾੜ ਦਾ ਕਿ ਵੀਡੀਓ ਸਾਹਮਣੇ ਆਇਆ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ 'ਚ ਕੁਝ ਮਨਚਲੇ ਇਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤ ਕਰਦੇ ਦਿਖਾਈ ਦੇ ਰਹੇ ਸਨ। ਇਸ ਮਾਮਲੇ 'ਚ ਐੈੱਸ.ਆਈ.ਟੀ. ਨੇ ਤੇਜੀ ਨਾਲ ਐਕਸ਼ਨ ਲੈਂਦੇ ਹੋਏ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਵਿਰਾਟ ਕੋਹਲੀ ਦੁਨੀਆ ਦੇ 100 ਸਭ ਤੋਂ ਅਮੀਰ ਖਿਡਾਰੀਆਂ 'ਚ ਇਕਲੌਤੇ ਭਾਰਤੀ
NEXT STORY