ਟਾਂਡਾ ਉੜਮੁੜ (ਪੰਡਿਤ.ਮੋਮੀ)—ਬੀਤੀ ਸ਼ਾਮ ਟਾਂਡਾ ਸੱਲਾ ਰੋਡ 'ਤੇ ਬਸਤੀ ਅਮ੍ਰਿਤਸਰੀਆ ਨਜ਼ਦੀਕ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਵਿਆਕਤੀ ਜਖ਼ਮੀ ਹੋ ਗਏ। ਹਾਦਸਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਹੋਇਆ ਜਦੋਂ ਟਾਂਡਾ ਤੋਂ ਮੇਲਾ ਦੇਖ ਆਪਣੇ ਪਿੰਡ ਜਾ ਰਹੇ ਮੋਟਰਸਾਈਕਲ ਸਵਾਰਾਂ 'ਚ ਵਿਪਰੀਤ ਦਿਸ਼ਾ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਰਕੇ ਮੋਟਰਸਾਈਕਲ ਸਵਾਰ ਪਰਮਜੀਤ ਪੁੱਤਰ ਬਾਬੂ ਰਾਮ ਨਿਵਾਸੀ ਮਾਨਪੁਰ ਅਤੇ ਉਸਦਾ ਜਵਾਈ ਰਾਜ ਕੁਮਾਰ ਪੁੱਤਰ ਉਜਾਗਰ ਸਿੰਘ ਨਿਵਾਸੀ ਰਾਮਗੜ•(ਭੁਲੱਥ ) ਗੰਭੀਰ ਜ਼ਖਮੀ ਹੋ ਗਏ। ਕਿਸੇ ਰਾਹਗੀਰ ਨੌਜਵਾਨ ਨੇ ਦਵੇਂ ਜ਼ਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਟੱਕਰ ਮਾਰਨ ਵਾਲੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਸਨ। ਟਾਂਡਾ ਪੁਲਸ ਜਾਂਚ 'ਚ ਜੁਟੀ ਹੋਈ ਹੈ।
ਕਰਨਾਟਕ 'ਚ ਬੇਸ਼ਰਮੀ ਭਰਿਆ ਖਿਲਵਾੜ ਕਰਦਿਆਂ ਕੀਤੀ ਗਈ ਲੋਕਰਾਜ ਦੀ ਹੱਤਿਆ : ਅਮਰਿੰਦਰ
NEXT STORY