ਅਬੋਹਰ, (ਸੁਨੀਲ)– ਨਗਰ ਥਾਣਾ ਨੰਬਰ 2 ਦੇ ਸਹਾਇਕ ਸਬ–ਇੰਸਪੈਕਟਰ ਬਰਜਿੰਦਰ ਸਿੰਘ ਨੇ ਅਮਿਤ ਕੁਮਾਰ ਦੇ ਪੁਲਸ ਰਿਮਾਂਡ ਦੌਰਾਨ ਉਸ ਦੀ ਨਿਸ਼ਾਨਦੇਹੀ ’ਤੇ ਇਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਹੈ। ਦੋਸ਼ੀ ਜਾਅਲੀ ਨੰਬਰ ਲਾ ਕੇ ਮੋਟਰਸਾਈਕਲ ਵੇਚਦਾ ਸੀ। ਦੋੋਸ਼ੀ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਜੱਜ ਦਲੀਪ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਜੱਜ ਨੇ ਉਸ ਨੂੰ ਜੇਲ ਭੇਜ ਦੇਣ ਦੇ ਹੁਕਮ ਜਾਰੀ ਕੀਤੇ।
ਜ਼ਿਕਰਯੋਗ ਹੈ ਕਿ ਨਗਰ ਥਾਣਾ ਨੰਬਰ 2 ਦੇ ਮੁਖੀ ਚੰਦਰ ਸ਼ੇਖਰ ਦੀ ਅਗਵਾਈ ’ਚ ਸਹਾਇਕ ਸਬ–ਇੰਸਪੈਕਟਰ ਬਲਵਿੰਦਰ ਸਿੰਘ ਅਤੇ ਹੋਰ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਕੰਧਵਾਲਾ ਬਾਈਪਾਸ ਦੇ ਨੇਡ਼ੇ ਚੋਰੀ ਦੇ ਮੋਟਰਸਾਈਕਲ ਸਮੇਤ ਅਮਿਤ ਕੁਮਾਰ ਵਾਸੀ ਫੈਜ ਕੋਠੀ ਨੂੰ ਗ੍ਰਿਫਤਾਰ ਕੀਤਾ ਸੀ।
ਚੋਰ ਗਿਰੋਹ ਦੇ 3 ਮੈਂਬਰ ਕਾਬੂ
NEXT STORY