ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ’ਤੇ ਬੈਂਕ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਅੱਜ ਦੂਜੇ ਦਿਨ ਵੀ ਬੈਂਕਾਂ ਦਾ ਕੰਮਕਾਜ ਠੱਪ ਰੱਖ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਜਤਾਇਆ।
ਯੂਨੀਅਨ ਆਗੂ ਜੈਪਾਲ ਸੁੰਡਾ ਅਤੇ ਫੈੱਡਰੇਸ਼ਨ ਦੇ ਸਥਾਨਕ ਯੂਨਿਟ ਦੇ ਪ੍ਰਧਾਨ ਕਪਿਲ ਭਾਰਦਵਾਜ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਦੀ ਤਨਖਾਹ ’ਚ ਸੋਧ 2017 ਤੋਂ ਡੀਊ ਹੋਣ ਦੇ ਬਾਵਜੂਦ ਤਨਖਾਹ ’ਚ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਹੁਣ ਆਈ.ਬੀ.ਏ. ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਤਨਖਾਹ ’ਚ ਸਿਰਫ 2 ਫ਼ੀਸਦੀ ਵਾਧੇ ਦੀ ਮਾਮੂਲੀ ਪੇਸ਼ਕਸ਼ ਕੀਤੀ ਹੈ ਉਹ ਕਰਮਚਾਰੀਆਂ ਨੂੰ ਮਨਜ਼ੂਰ ਨਹੀਂ ਹੈ। ਆਈ.ਬੀ.ਏ. ਵੱਲੋਂ ਬੈਂਕ ਕਰਮਚਾਰੀਆਂ ਨੂੰ ਵੰਡਣ ਦੀ ਵੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਈ.ਬੀ.ਏ. ਨੂੰ ਬਿਨਾਂ ਕਿਸੇ ਦੇਰੀ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰ ਕੇ ਲਾਗੂ ਕਰਨਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਦੀ ਯੂਨੀਅਨ ਹੋਰ ਵੀ ਸਖਤ ਫ਼ੈਸਲਾ ਲਵੇਗੀ।
ਇਸ ਮੌਕੇ ਐੱਸ.ਪੀ. ਸਿੰਘ, ਸਾਥੀ ਗੁਰਚਰਨ ਸਿੰਘ ਖਾਲਸਾ, ਰਾਮ ਲਾਲ, ਹਿੰਮਤ ਸਿੰਘ, ਮੁਕੰਦ ਲਾਲ, ਐੱਸ.ਕੇ. ਸ਼ਰਮਾ, ਹਰਵਿੰਦਰ ਸਿੰਘ ਤੇ ਗੁਰਰਾਜ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਤਿੱਖੇ ਸ਼ਬਦਾਂ ’ਚ ਨਿੰਦਾ ਕੀਤੀ।
ਹੜਤਾਲ ਕਾਰਨ ਬੈਂਕ ਬੰਦ, ਏ. ਟੀ. ਐੈੱਮ. ਵੀ ਖਾਲੀ ਲੋਕ ਹੋਏ ਪ੍ਰੇਸ਼ਾਨ
NEXT STORY