ਪੁਣੇ— ਪੁਣੇ ਦੇ ਭੀਮਾ-ਕੋਰੇਗਾਓਂ 'ਚ 2 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਪੁਣੇ ਦੀ ਪੁਲਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਸ ਦੀ ਮਦਦ ਨਾਲ ਦਿੱਲੀ 'ਚ ਪੁਣਾ ਪੁਲਸ ਨੇ ਰਾਣਾ ਜੇਕਬ ਤੋਂ ਇਲਾਵਾ ਮੁੰਬਈ ਅਤੇ ਨਾਗਪੁਰ ਤੋਂ ਐਡਵੋਕੇਟ ਸੁਰਿੰਦਰ ਗਾਡਗਿਲ ਅਤੇ ਸੁਧੀਰ ਧਾਵਲੇ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸਾਰਿਆਂ 'ਤੇ ਵਿਵਾਦਿਤ ਪਰਚੇ ਵੰਡਣ ਅਤੇ ਹੇਟ ਸਪੀਚ ਦੇਣ ਦਾ ਦੋਸ਼ ਹੈ। ਖਾਸ ਕਰਕੇ ਧਾਵਲੇ ਨੂੰ ਮਾਓਵਾਦੀਆਂ ਨਾਲ ਸੰਬੰਧਾਂ ਦੇ ਦੋਸ਼ਾਂ 'ਚ 2011 'ਚ ਵੀ ਗ੍ਰਿਫਤਾਰ ਕੀਤਾ ਗਿਆ ਸੀ।
ਤਿੰਨਾਂ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭੀਮਾ-ਕੋਰੇਗਾਓਂ 'ਚ ਅਗਰੇਜ਼ੀ ਦੇ ਹੱਥਾਂ ਪੇਸ਼ਵਾ ਫੌਜ ਦੀ ਹਾਰ ਦਾ ਜਸ਼ਨ ਮਨਾ ਰਹੇ ਦਲਿੱਤ ਭਾਈਚਾਰੇ ਅਤੇ ਸੱਜੇ ਵਿੰਗ ਸਮੂਹਾਂ ਦੇ ਵਿਚਕਾਰ ਵਿਵਾਦ ਹੋਣ ਨਾਲ ਭਾਰੀ ਹਿੰਸਾ ਹੋਈ ਸੀ, ਜੋ ਪੂਰੇ ਰਾਜ 'ਚ ਫੈਲ ਗਈ ਸੀ।
ਅਦਾਲਤ 'ਚ ਰਾਣਾ ਜੇਕਬ ਦੀ ਪੇਸ਼ੀ
ਦਿੱਲੀ ਪੁਲਸ ਦੀ ਮਦਦ ਨਾਲ ਦਿੱਲੀ 'ਚ ਪੁਣਾ ਪੁਲਸ ਨੇ ਰਾਣਾ ਜੇਕਬ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜੇਕਬ ਨੂੰ ਬੁੱਧਵਾਰ ਨੂੰ ਹੀ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਥੇ ਤੋਂ ਉਨ੍ਹਾਂ ਨੂੰ 2 ਦਿਨ ਦੀ ਟ੍ਰਾਜਿੰਟ ਰਿਮਾਂਡ 'ਤੇ ਭੇਜ ਦਿੱਤਾ ਹੈ। ਸੂਤਰਾਂ ਅਨੁਸਾਰ, ਉਨ੍ਹਾਂ ਕੋਲ ਅਪਾਰਧਿਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੂੰ 8 ਜੂਨ ਨੂੰ ਪੁਣੇ ਦੇ ਲੋਕਲ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਇਕਵਾਡੋਰ ਦੀ ਵਿਦੇਸ਼ ਮੰਤਰੀ ਰਚੇਗੀ ਇਤਿਹਾਸ, ਬਣੇਗੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨ
NEXT STORY