ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ, ਦੀਪਕ)- ਸੀ. ਆਈ. ਏ. ਸਟਾਫ਼ ਗੁਰਦਾਸਪੁਰ ਨੇ ਪਿੰਡ ਕੋਟਲੀ ਸੈਣੀਆਂ ਵਿਚ ਇਕ ਵਿਅਕਤੀ ਨੂੰ ਘਰ ਵਿਚ ਰੱਖੀਆਂ ਨਾਜਾਇਜ਼ ਸ਼ਰਾਬ ਦੀਆਂ 439 ਬੋਤਲਾਂ ਸਮੇਤ ਗ੍ਰਿਫਤਾਰ ਕੀਤਾ ਹੈ।
ਸੀ. ਆਈ. ਏ. ਸਟਾਫ਼ ਦੇ ਇੰਚਾਰਜ ਬਲਦੇਵ ਰਾਜ ਨੇ ਦੱਸਿਆ ਕਿ ਥਾਣਾ ਕਾਹਨੂੰਵਾਨ ਨਾਲ ਸਬੰਧਤ ਪਿੰਡ ਕੋਟਲੀ ਸੈਣੀਆਂ ਦਾ ਵਸਨੀਕ ਸੁਖਜੀਤ ਸਿੰਘ ਪੁੱਤਰ ਵੱਸਣ ਸਿੰਘ ਪਹਿਲਾਂ ਸ਼ਰਾਬ ਦੇ ਠੇਕੇਦਾਰਾਂ ਨਾਲ ਮਿਲ ਕੇ ਕੰਮ ਕਰਦਾ ਸੀ ਅਤੇ ਹੁਣ ਉਸ ਵੱਲੋਂ ਆਪਣੇ ਘਰ ਦੂਜੇ ਸੂਬਿਆਂ ਦੀ ਸ਼ਰਾਬ ਰੱਖ ਕੇ ਵੇਚਣ ਦੀ ਸੂਚਨਾ ਮਿਲੀ ਸੀ। ਇਸ ਤਹਿਤ ਸੀ. ਆਈ. ਏ. ਸਟਾਫ਼ ਨੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਇਸ ਵਿਅਕਤੀ ਦੇ ਘਰ ਛਾਪਾ ਮਾਰਿਆ, ਜਿਸ ਦੌਰਾਨ ਇਸ ਦੇ ਘਰੋਂ 36 ਪੇਟੀਆਂ ਅਤੇ 7 ਬੋਤਲਾਂ ਸ਼ਰਾਬ ਬਰਾਮਦ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ 22 ਪੇਟੀਆਂ ਅਤੇ 7 ਬੋਤਲਾਂ ਰਮ ਦੀਆਂ ਹਨ, ਜੋ ਕਿਸੇ ਬਾਹਰਲੇ ਸੂਬੇ ਦੀ ਬਣੀ ਹੈ, ਜਦੋਂ ਕਿ ਬਾਕੀ ਦੀਆਂ 14 ਪੇਟੀਆਂ 'ਚ ਵ੍ਹਿਸਕੀ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਖਿਲਾਫ਼ ਕਾਹਨੂੰਵਾਨ ਥਾਣੇ 'ਚ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੀ. ਓ. ਸਟਾਫ ਨੇ ਕੀਤੇ ਪੰਜ ਭਗੌੜੇ ਗ੍ਰਿਫਤਾਰ
NEXT STORY