ਪਟਿਆਲਾ(ਬਲਜਿੰਦਰ)-ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਏ. ਐੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ ਵੱਖ-ਵੱਖ ਕੇਸਾਂ ਵਿਚ ਭਗੌੜੇ ਚੱਲ ਰਹੇ ਪੰਜ ਪੀ. ਓਜ਼ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਕੇਸ ਵਿਚ ਦੀਪੂ ਪੁੱਤਰ ਜੈ ਪ੍ਰਕਾਸ਼ ਵਾਸੀ ਅੰਨਦਾਨਾ ਖਨੌਰੀ ਜ਼ਿਲਾ ਸੰਗਰੂਰ ਅਤੇ ਕੁਲਦੀਪ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਪਿੰਡ ਮੰਡਵੀਂ ਖਨੌਰੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਖਿਲਾਫ ਥਾਣਾ ਸਿਵਲ ਲਾਈਨ ਦੀ ਪੁਲਸ ਨੇ 12 ਅਪ੍ਰੈਲ 2017 ਨੂੰ 452, 382, 511, 483, 120-ਬੀ ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਦੋਵਾਂ ਨੂੰ ਮਾਣਯੋਗ ਅਦਾਲਤ ਨੇ 8 ਫਰਵਰੀ 2018 ਨੂੰ ਭਗੌੜੇ ਕਰਾਰ ਦਿੱਤਾ ਸੀ। ਦੂਜੇ ਕੇਸ ਵਿਚ ਭੁਪਿੰਦਰ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਤ੍ਰਿਪੜੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਥਾਣਾ ਸਦਰ ਪਟਿਆਲਾ ਵਿਚ 138 ਐੱਨ. ਆਈ. ਐਕਟ ਦੇ ਤਹਿਤ ਦੋ ਸ਼ਿਕਾਇਤਾਂ ਦਰਜ ਹਨ। ਭੁਪਿੰਦਰ ਕੁਮਾਰ ਨੂੰ ਮਾਣਯੋਗ ਅਦਾਲਤ ਨੇ ਇਕ ਸ਼ਿਕਾਇਤ ਵਿਚ 6 ਜਨਵਰੀ 2018 ਅਤੇ ਦੂਜੀ ਸ਼ਿਕਾਇਤ ਵਿਚ 18 ਦਸੰਬਰ 2017 ਨੂੰ ਭਗੌੜਾ ਕਰਾਰ ਦਿੱਤਾ ਸੀ। ਤੀਜੇ ਕੇਸ ਵਿਚ ਸੋਨੂੰ ਪੁੱਤਰ ਸ਼ਾਮ ਚੰਦ ਵਾਸੀ ਮੁਹੱਲਾ ਰਾਜ ਗਲੀ ਹਾਲ ਸੰਜੇ ਕਾਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਖਿਲਾਫ ਥਾਣਾ ਕੋਤਵਾਲੀ ਵਿਖੇ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ, ਸੋਨੂੰ ਨੂੰ ਮਾਣਯੋਗ ਅਦਾਲਤ ਨੇ 20 ਜਨਵਰੀ 2018 ਨੂੰ ਭਗੌੜਾ ਕਰਾਰ ਦਿੱਤਾ ਸੀ। ਚੌਥੇ ਕੇਸ ਵਿਚ ਦਲਬੀਰ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਪਿੰਡ ਸੋਲੋ ਕਰਨਾਲ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਥਾਣਾ ਸਿਵਲ ਲਾਈਨ ਵਿਚ 138 ਐੱਨ. ਆਈ. ਐਕਟ ਤਹਿਤ ਕੇਸ ਦਰਜ ਹੈ। ਦਲਬੀਰ ਸਿੰਘ ਨੂੰ ਮਾਣਯੋਗ ਅਦਾਲਤ ਨੇ 25 ਅਪ੍ਰੈਲ 2018 ਨੂੰ ਭਗੌੜਾ ਕਰਾਰ ਦਿੱਤਾ ਸੀ।
22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY