ਘੱਲ ਖੁਰਦ (ਦਲਜੀਤ ਗਿੱਲ) - ਘੱਲ ਖੁਰਦ ਨਜ਼ਦੀਕ ਲੰਘਦੀਆਂ ਜੌੜੀਆਂ ਨਹਿਰਾਂ ਦੇ ਗੇਟਾਂ ਵਾਲੇ ਪੁਲ 124 ਆਰ. ਡੀ. ਤੋਂ ਘੱਲ ਖੁਰਦ ਨੂੰ ਜਾਂਦੇ ਰਸਤੇ ਨਹਿਰ ਦੀ ਪਟੜੀ ਤੋਂ ਇਕ ਲਾਵਾਰਿਸ ਹਾਲਤ 'ਚ ਕਾਰ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਲਾਵਾਰਿਸ ਖੜ੍ਹੀ ਕਾਰ ਹੌਡਾਂ ਅਮੈਜ਼ਿਨ ਕਾਰ ਨੰ; ਪੀ ਬੀ 05 ਵਾਈ 0115 ਦਾ ਬੀਤੇ ਦਿਨ ਲੋਕਾਂ ਨੂੰ ਉਸ ਸਮੇਂ ਪਤਾ ਲੱਗਾ ਜਦ ਉਹ ਆਪਣੇ ਖੇਤਾਂ ਨੂੰ ਕੰਮਕਾਜ ਲਈ ਜਾ ਰਹੇ ਸਨ। ਇਸ ਸਬੰਧੀ ਪਤਾ ਲੱਗਦਿਆਂ ਹੀ ਲੋਕਾਂ ਨੇ ਥਾਣਾ ਘੱਲ ਖੁਰਦ ਵਿਖੇ ਸੂਚਨਾ ਦੇ ਦਿੱਤੀ। ਥਾਣਾ ਘੱਲ ਖੁਰਦ ਦੇ ਮੁਖੀ ਰਣਜੀਤ ਸਿੰਘ ਆਪਣੀ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਣਜੀਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਵਾਸਤਵ 'ਚ ਇਹ ਕਾਰ ਐਡਵੋਕੇਟ ਬੀ. ਐੱਸ. ਬਰਾੜ ਵਾਸੀ ਫਿਰੋਜ਼ਪੁਰ ਕੈਂਟ ਦੀ ਹੈ ਜਾਂ ਨਹੀ। ਉਸ ਦੇ ਪਰਿਵਾਰਕ ਮੈਂਬਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
'ਬ੍ਰਹਮਾਸਤਰ' ਦੇ ਦੂਜੇ ਸ਼ੈਡਿਊਲ ਦੀਆਂ ਤਿਆਰੀਆਂ ਸ਼ੁਰੂ
NEXT STORY