ਇੰਫਾਲ–ਮਣੀਪੁਰ ਦੇ ਚਾਰ ਪਹਾੜੀ ਜ਼ਿਲਿਆਂ ਵਿਚ ਸੁਰੱਖਿਆ ਫੋਰਸਾਂ ਨੇ ਕੁਝ ਹੀ ਘੰਟਿਆਂ ਦੀ ਚੱਲੀ ਮੁਹਿੰਮ ਵਿਚ 200 ਤੋਂ ਵੱਧ ਹਥਿਆਰ ਅਤੇ ਯੁੱਧ ਨਾਲ ਸੰਬੰਧਤ ਸਮੱਗਰੀ ਬਰਾਮਦ ਕੀਤੀ ਹੈ। ਵੀਰਵਾਰ ਦੀ ਅੱਧੀ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਚਲਾਈ ਗਈ ਸਾਂਝੀ ਮੁਹਿੰਮ ਵਿਚ ਬਰਾਮਦ ਧਮਾਕਾਖੇਜ਼ ਸਮੱਗਰੀਆਂ ਵਿਚ ਇੰਸਾਸ ਰਾਈਫਲਾਂ, ਸੈਲਫ-ਲੋਡਿੰਗ ਰਾਈਫਲਾਂ (ਐੱਸ. ਐੱਲ. ਆਰ.) ਅਤੇ ਆਈ. ਈ. ਡੀ. ਸ਼ਾਮਲ ਹਨ।
ਏ. ਡੀ. ਜੀ. ਪੀ. ਲਹਿਰੀ ਦੋਰਜੀ ਲਹਾਟੂ ਨੇ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਭਾਰੀ ਮਾਤਰਾ ਵਿਚ ਹਥਿਆਰ, ਗੋਲਾ-ਬਾਰੂਦ ਅਤੇ ਹੋਰ ਯੁੱਧ ਸਮੱਗਰੀ ਲੁਕਾ ਕੇ ਰੱਖੇ ਜਾਣ ਬਾਰੇ ਵਿਸ਼ੇਸ਼ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਟੈਗਨੋਪਾਲ, ਕਾਂਗਪੋਕਪੀ, ਚੰਦੇਲ ਅਤੇ ਚੁਰਾਚਾਂਦਪੁਰ ਜ਼ਿਲਿਆਂ ਦੇ ਅੰਦਰੂਨੀ ਅਤੇ ਸ਼ੱਕੀ ਖੇਤਰਾਂ ਵਿਚ ਕਈ ਥਾਵਾਂ ’ਤੇ ਇਕੱਠੀ ਤਾਲਮੇਲ ਮੁਹਿੰਮ ਸ਼ੁਰੂ ਕੀਤੀ ਗਈ।
ਡਾਕਟਰ ਨੇ ਕੱਟ'ਤਾ ਵਿਅਕਤੀ ਦਾ ਗੁਪਤ ਅੰਗ, CM ਤੱਕ ਪਹੁੰਚਿਆ ਮਾਮਲਾ
NEXT STORY