ਚੀਮਾ ਮੰਡੀ (ਬਿਉਰੋ) — ਬੀਤੀ ਰਾਤ ਸੁਨਾਮ ਰੋਡ 'ਤੇ ਸ਼ੇਰੋਂ ਕੈਂਚੀਆਂ ਕੋਲ ਢੱਠੇ ਨਾਲ ਗੱਡੀ ਟਕਰਾਉਣ ਕਾਰਨ ਕਾਰ ਸਵਾਰ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਬੀਤੀ ਰਾਤ ਜਗਬਾਣੀ ਦੇ ਜ਼ਿਲਾ ਇੰਚਾਰਜ ਦਲਜੀਤ ਸਿੰਘ ਬੇਦੀ, ਜੋ ਕਿ ਆਪਣੀ ਗੱਡੀ 'ਤੇ ਸਵਾਰ ਹੋ ਕੇ ਚੀਮਾਂ ਵੱਲ ਨੂੰ ਜਾ ਰਹੇ ਸਨ ਕਿ ਅਚਾਨਕ ਸਾਹਮਣਿਓਂ ਇਕ ਢੱਠੇ ਦੇ ਆਉਣ ਨਾਲ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਦਲਜੀਤ ਬੇਦੀ ਜ਼ਖਮੀ ਹੋ ਗਏ। ਪੁਲਸ ਨੇ ਜ਼ਖਮੀ ਹਾਲਤ 'ਚ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ।
ਬਲਾਤਕਾਰ ਪੀੜਤਾ ਨੂੰ ਮਿਲਿਆ ਇਨਸਾਫ, ਮਿਲੇਗਾ 6800 ਕਰੋੜ ਰੁਪਏ ਦਾ ਮੁਆਵਜ਼ਾ
NEXT STORY