ਝਬਾਲ, (ਨਰਿੰਦਰ)- ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਮਸੀਹ ਸਭਾ ਪੰਜਾਬ ਦੇ ਚੇਅਰਮੈਨ ਪ੍ਰੇਮ ਮਸੀਹ ਅਤੇ ਐਂਟੀ ਕੁਰੱਪਸ਼ਨ ਮੋਰਚੇ ਦੇ ਜਨਰਲ ਸਕੱਤਰ ਹੈਪੀ ਦੀ ਅਗਵਾਈ ਵਿਚ ਟ੍ਰੈਫਿਕ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਚੇਅਰਮੈਨ ਪ੍ਰੇਮ ਮਸੀਹ ਨੇ ਦੱਸਿਆ ਕਿ ਮੇਰੇ ਚਾਚੇ ਦੇ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਸੋਹਲ ਦਾ ਨਰੇਗਾ ਦੇ ਕਾਰਡਾਂ ਨੂੰ ਲੈ ਕੇ ਧਰਮ ਸਿੰਘ ਪੁੱਤਰ ਵਿਰਸਾ ਸਿੰਘ ਨਾਲ ਮਾਮੂਲੀ ਝਗੜਾ ਹੋਇਆ ਪਰ ਧਰਮ ਸਿੰਘ ਦੀ ਪਾਰਟੀ ਨੇ ਝੂਠਾ ਪਰਚਾ ਬਣਾ ਕੇ ਉਸ ਨੂੰ ਹਵਾਲਾਤ ਦੇ ਦਿੱਤਾ, ਜਿਸ ਕਰ ਕੇ ਇਨਸਾਫ ਲੈਣ ਲਈ ਸਾਨੂੰ ਚੌਕ ਵਿਚ ਧਰਨਾ ਦੇਣਾ ਪਿਆ।
ਜਦੋਂ ਕਿ ਦੂਸਰੀ ਧਿਰ ਦੇ ਸਰਵਣ ਸਿੰਘ ਸੋਹਲ ਨੇ ਦੱਸਿਆ ਕਿ ਸਾਡੀ ਪਾਰਟੀ ਦੇ ਧਰਮ ਸਿੰਘ ਨੇ ਕੁਲਵੰਤ ਸਿੰਘ ਸੋਹਲ, ਜੋ ਨਰੇਗਾ ਦੇ ਕਾਰਡ ਬਣਾਉਣ ਦੇ ਨਾਂ 'ਤੇ ਪੈਸੇ ਲਏ ਸਨ, ਕੋਲੋਂ ਹਿਸਾਬ ਪੁੱਛਿਆ ਤਾਂ ਉਸ ਨੇ ਧਰਮ ਸਿੰਘ ਦੀ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਹੈ। ਇਸ ਸਬੰਧੀ ਥਾਣਾ ਮੁਖੀ ਮਨੋਜ ਕੁਮਾਰ ਨੇ ਕਿਹਾ ਕਿ ਸੋਹਲ ਪਿੰਡ ਵਿਖੇ ਹੋਈ ਲੜਾਈ ਵਿਚ ਧਰਮ ਸਿੰਘ ਜ਼ਖਮੀ ਹੋਇਆ ਹੈ, ਉਸ ਵੱਲੋਂ ਆਈ ਦਰਖਾਸਤ ਤੇ ਡਾਕਟਰੀ ਰਿਪੋਰਟ ਦੇ ਆਧਾਰ 'ਤੇ ਹੀ ਕਾਰਵਾਈ ਕੀਤੀ ਗਈ ਹੈ।
ਵਣ ਵਿਭਾਗ ਨੇ ਸਤਲੁਜ ਦਰਿਆ 'ਚ ਚੱਲ ਰਹੇ ਰੇਤ ਦੇ ਨਾਜਾਇਜ਼ ਕਾਰੋਬਾਰ 'ਤੇ ਮਾਰਿਆ ਛਾਪਾ
NEXT STORY