ਹੁਸ਼ਿਆਰਪੁਰ (ਘੁੰਮਣ) - ਦੇਸ਼ ਭਰ 'ਚ ਬੁਰੀ ਤਰ੍ਹਾਂ ਅਸਫ਼ਲ ਅਤੇ ਸੱਤਾ ਦੀ ਭੁੱਖੀ ਕਾਂਗਰਸ ਨੇ ਸੱਤਾ ਦੇ ਲਾਲਚ 'ਚ ਕਰਨਾਟਕ 'ਚ ਥਰਡ ਡਵੀਜ਼ਨ ਨਾਲ ਪਾਸ ਹੋਣ ਵਾਲੇ ਜੇ. ਡੀ.ਐੱਸ. ਨਾਲ ਹੱਥ ਮਿਲਾਇਆ ਹੈ, ਜਦਕਿ ਭਾਜਪਾ ਉੱਥੇ 104 ਸੀਟਾਂ ਹਾਸਲ ਕਰ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਜੇਤੂ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਮਲਿਕ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਸਵੈਮਾਣ ਦੀ ਹੱਤਿਆ ਕਰ ਕੇ ਸਿਰਫ 28 ਸੀਟਾਂ ਜਿੱਤਣ ਵਾਲੀ ਪਾਰਟੀ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਮਰਪਣ ਭਾਵਨਾ ਦੇਸ਼ ਭਰ 'ਚ ਕਾਂਗਰਸ ਸਾਹਮਣੇ ਇਕ ਸੁਨਾਮੀ ਦਾ ਰੂਪ ਧਾਰਨ ਕਰ ਰਹੀ ਹੈ। ਹੁਣ ਕਾਂਗਰਸ ਨੂੰ ਆਪਣੀ ਦੁਰਦ²ਸ਼ਾ 'ਤੇ ਪਛਤਾਵਾ ਕਰਨਾ ਚਾਹੀਦਾ ਹੈ। ਪੱਪੂ ਦੀ ਸੰਗਿਆ ਦੇ ਕੇ ਰਾਹੁਲ ਗਾਂਧੀ 'ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਨਾਦਾਨ ਬੱਚਾ ਭਾਜਪਾ ਦੀ ਚੜ੍ਹਤ ਨੂੰ ਰੋਕਣਾ ਚਾਹੁੰਦਾ ਹੈ ਜੋ ਉਸ ਦੇ ਵੱਸ ਦੀ ਗੱਲ ਨਹੀਂ। ਕਾਂਗਰਸ ਨੇ 55 ਸਾਲ ਦੇਸ਼ ਦੀ ਸੱਤਾ ਦੀ ਵਾਗਡੋਰ ਸੰਭਾਲਦੇ ਹੋਏ ਡਾਕੇ ਮਾਰੇ ਪਰ ਹੁਣ ਦੇਸ਼ ਦੀ ਸੱਤਾ 'ਚ ਕੇਂਦਰੀ ਅਗਵਾਈ ਤੋਂ ਇਲਾਵਾ ਭਾਜਪਾ 68 ਫੀਸਦੀ ਕਾਬਜ਼ ਹੈ, ਜਦਕਿ ਕਾਂਗਰਸ ਸਿਰਫ 2.50 ਫੀਸਦੀ ਨਾਲ ਦੇਸ਼ ਭਰ 'ਚ ਰਾਜ ਕਰ ਰਹੀ ਹੈ। 2019 'ਚ ਭਾਜਪਾ ਦਾ ਦੇਸ਼ ਦੀ ਸੱਤਾ 'ਤੇ ਆਉਣਾ ਨਿਸ਼ਚਿਤ ਹੈ ਕਿਉਂਕਿ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਮੋਦੀ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਤੋਂ ਬਹੁਤ ਪ੍ਰਭਾਵਿਤ ਹੈ।
ਸ਼ਵੇਤ ਮਲਿਕ ਨੇ ਪੰਜਾਬ ਦੀ ਕੈਪ. ਅਮਰਿੰਦਰ ਸਿੰਘ ਸਰਕਾਰ 'ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੀ ਜਨਤਾ ਨੂੰ ਵੈਂਟੀਲੇਟਰ 'ਤੇ ਲਾ ਦਿੱਤਾ ਹੈ। ਹੁਣ ਤਾਂ ਹਾਲ ਇਹ ਹੋ ਗਿਆ ਹੈ ਕਿ ਰਾਜ ਦੇ ਨਾਮੀ ਉਦਯੋਗਪਤੀਆਂ ਨੂੰ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਮਜਬੂਰ ਕਰ ਰਹੇ ਹਨ ਕਿ ਉਹ ਆਪਣਾ ਸੀ. ਐੱਸ. ਆਰ. ਫੰਡ ਸਰਕਾਰ ਚਲਾਉਣ ਲਈ ਦੇਣ, ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਹਥਿਆਉਣ ਵਾਲੀ ਕਾਂਗਰਸ ਦੀ ਹਾਲਤ ਹੁਣ ਭਿਖਾਰੀਆਂ ਵਰਗੀ ਹੋ ਗਈ ਹੈ।
ਸੇਵਾ ਕੇਂਦਰਾਂ ਪ੍ਰਤੀ ਕੈਪਟਨ ਸਰਕਾਰ ਦੀ ਅਣਦੇਖੀ ਦਾ ਖਮਿਆਜ਼ਾ ਭੁਗਤਣਾ ਪੈ ਰਿਹੈ ਆਮ ਲੋਕਾਂ ਨੂੰ
NEXT STORY