ਤਲਵੰਡੀ ਸਾਬੋ(ਮੁਨੀਸ਼)-ਪਿੰਡ ਲਹਿਰੀ ਵਿਖੇ ਸਕੂਲ ਜਾਂਦੀ ਇਕ ਵਿਦਿਆਰਥਣ ਦਾ ਪਿੱਛਾ ਕਰ ਕੇ ਗਲਤ ਹਰਕਤਾਂ ਕਰਨ ਦੇ ਦੋਸ਼ਾਂ ਤਹਿਤ ਤਲਵੰਡੀ ਸਾਬੋ ਪੁਲਸ ਨੇ ਦੋ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਪਿੰਡ ਲਹਿਰੀ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਇਕ ਵਿਦਿਆਰਥਣ ਨੂੰ ਸਕੂਲ ਜਾਣ ਸਮੇਂ ਉਸ ਦੇ ਸਕੂਲ 'ਚ ਹੀ ਪੜ੍ਹਦਾ ਇਕ ਵਿਦਿਆਰਥੀ ਅਤੇ ਦੂਜਾ ਜੋ ਕਿ ਸਕੂਲ 'ਚ ਪੜ੍ਹ ਚੁੱਕਾ ਹੈ ਦੋਵੇਂ ਸਕੂਲ ਵਿਚ ਆਉਣ-ਜਾਣ ਸਮੇਂ ਉਸ ਦਾ ਪਿੱਛੇ ਕਰਦੇ ਤੇ ਗਲਤ ਹਰਕਤਾਂ ਕਰਦੇ ਸਨ, ਜਿਸ ਬਾਰੇ ਪੀੜਤ ਲੜਕੀ ਨੇ ਆਪਣੇ ਘਰਦਿਆਂ ਨੂੰ ਦੱਸਿਆ। ਭਾਵੇਂ ਕਿ ਇਕ ਵਾਰ ਮਾਮਲਾ ਪੰਚਾਇਤ ਵਿਚ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹੱਲ ਨਾ ਹੋਣ ਕਰ ਕੇ ਆਖਰ ਤਲਵੰਡੀ ਸਾਬੋ ਦੀ ਸੀਗੋ ਚੌਕੀ ਪੁਲਸ ਨੇ ਪੀੜਤ ਲੜਕੀ ਦੀ ਮਾਤਾ ਕਰਮਜੀਤ ਕੌਰ ਦੇ ਬਿਆਨਾਂ 'ਤੇ ਕੁਲਦੀਪ ਸਿੰਘ ਅਤੇ ਸੁਖਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਪੜਤਾਲ ਕਰ ਰਹੇ ਹੌਲਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਬਾ-ਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ।
ਸ਼ਿਵ ਸੈਨਾ ਨੇ ਫੂਕਿਆ ਖਾਲਿਸਤਾਨ ਦਾ ਪੁਤਲਾ
NEXT STORY