ਭਾਦਸੋਂ(ਹਰਦੀਪ)-ਪਿੰਡ ਟੌਹੜਾ ਦੇ ਸਾਬਕਾ ਸਰਪੰਚ ਬਹਾਦਰ ਸਿੰਘ, ਨਵਜੋਤ ਸਿੰਘ, ਹਰਵਿੰਦਰ ਸਿੰਘ, ਰਾਜਿੰਦਰ ਸਿੰਘ, ਹਰਭੰਤ ਸਿੰਘ, ਸੁਖਦੇਵ ਸਿੰਘ, ਰਣਵੀਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਨਰਿੰਦਰਜੀਤ ਸਿੰਘ ਪੰਚ ਆਦਿ ਪਿੰਡ ਵਾਸੀਆਂ ਨੇ ਲਾਲ ਸਿੰਘ ਪੁੱਤਰ ਹਰਚੰਦ ਸਿੰਘ 'ਤੇ ਸ਼ਾਮਲਾਤ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਇਸ ਮੌਕੇ ਨਰਿੰਦਰਜੀਤ ਸਿੰਘ ਪੰਚ, ਸਾਬਕਾ ਸਰਪੰਚ ਬਹਾਦਰ ਸਿੰਘ ਤੇ ਹਰਵਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਭੱਠੇ ਨਾਲ ਲੱਗਦੀ ਸ਼ਾਮਲਾਤ ਉਪਜਾਊ ਜ਼ਮੀਨ ਵਿਚੋਂ ਆਪਣੇ ਖੇਤਾਂ ਨੂੰ ਰਾਜਸੀ ਲੀਡਰਾਂ ਦੀ ਸ਼ਹਿ 'ਤੇ ਨਾਜਾਇਜ਼ ਕਬਜ਼ਾ ਕਰ ਕੇ ਜ਼ਮੀਨ ਨੂੰ ਰਸਤਾ ਬਣਾ ਲਿਆ। ਇਸ ਸਬੰਧੀ ਗ੍ਰਾਮ ਪੰਚਾਇਤ ਪਿੰਡ ਟੌਹੜਾ ਨੇ ਲਾਲ ਸਿੰਘ ਨੂੰ ਇਸ ਸ਼ਾਮਲਾਤ ਜ਼ਮੀਨ ਵਿਚੋਂ ਰਸਤਾ ਨਾ ਕੱਢਣ ਲਈ ਕਈ ਵਾਰ ਰੋਕ ਦਿੱਤਾ ਸੀ ਪਰ ਉਹ ਨਹੀਂ ਰੁਕਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਜ਼ਮੀਨ ਵਿਚੋਂ ਕੱਢੇ ਰਸਤੇ ਦੀ ਜਗ੍ਹਾ ਨੂੰ ਸ਼ਾਮਲਾਤ ਜ਼ਮੀਨ ਵਿਚ ਮਿਲਾਇਆ ਜਾਵੇ। ਇਸ ਸਬੰਧੀ ਜਦੋਂ ਬੀ. ਡੀ. ਪੀ. ਓ. ਸੁਖਜਿੰਦਰ ਸਿੰਘ ਟਿਵਾਣਾ ਨਾਲ ਸੰੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਸ਼ਿਕਾਇਤ ਮਿਲੀ ਸੀ ਜਿਸ 'ਤੇ ਕਾਰਵਾਈ ਕਰਨ ਲਈ ਮੁਲਾਜ਼ਮਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਇਸ ਮਾਮਲੇ ਜਦੋਂ ਲਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਥੇਦਾਰ ਰਾਜਿੰਦਰ ਸਿੰਘ ਟੌਹੜਾ ਨੇ ਪਿੰਡ ਦੀ ਪੰਚਾਇਤ ਨੂੰ ਇਸ ਰਸਤੇ ਸਬੰਧੀ ਮਤਾ ਪਾਉਣ ਲਈ ਕਿਹਾ ਸੀ। ਜਥੇਦਾਰ ਰਾਜਿੰਦਰ ਸਿੰਘ ਟੌਹੜਾ ਨੇ ਮੈਨੂੰ ਸ਼ਾਮਲਾਤ ਜ਼ਮੀਨ 'ਚ ਭਰਤ ਪਾ ਕੇ ਰਸਤਾ ਬਣਾਉਣ ਲਈ ਕਿਹਾ ਹੈ।
ਬਿਨਾਂ ਦੱਸਿਆਂ ਦਾਊਦ ਅਤੇ ਹਾਫਿਜ਼ 'ਤੇ ਵੀ ਹੋਵੇਗਾ ਸਰਜੀਕਲ ਸਟਰਾਈਕ : ਰਾਜਨਾਥ
NEXT STORY