ਅੰਮ੍ਰਿਤਸਰ, (ਅਰੁਣ)- ਆਪਸ 'ਚ ਝਗੜ ਰਹੇ ਭਰਾਵਾਂ ਨੂੰ ਸਮਝਾਉਣ ਲਈ ਜਾ ਰਹੇ ਬਜ਼ੁਰਗ ਵਿਅਕਤੀ ਜੋ ਕਿ ਮੁਲਜ਼ਮਾਂ ਵੱਲੋਂ ਕੀਤੇ ਜਾ ਰਹੇ ਪਥਰਾਅ ਦਾ ਸ਼ਿਕਾਰ ਹੋ ਗਿਆ, ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਪਰਿਵਾਰ ਦੇ 5 ਮੈਂਬਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਭਿੰਡੀ ਸੈਦਾਂ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਭਿੰਡੀ ਸੈਦਾਂ ਵਾਸੀ ਬੀਰਾ ਨੇ ਦੱਸਿਆ ਕਿ 18 ਮਈ ਦੀ ਸਵੇਰ ਉਸ ਦੀ ਭੂਆ ਦੇ ਪੁੱਤਰ ਆਪਸ ਵਿਚ ਝਗੜ ਰਹੇ ਸਨ, ਉਹ ਤੇ ਉਸ ਦਾ ਪਿਤਾ ਜੋਗਿੰਦਰ ਸਿੰਘ (65) ਜਦੋਂ ਇਨ੍ਹਾਂ ਨੂੰ ਸਮਝਾਉਣ ਲਈ ਜਾ ਰਹੇ ਸਨ ਤਾਂ ਮੁਲਜ਼ਮਾਂ ਵੱਲੋਂ ਕੀਤੇ ਜਾ ਰਹੇ ਪਥਰਾਅ ਕਾਰਨ ਉਸ ਦਾ ਪਿਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦੀ ਆਰਮੀ ਹਸਪਤਾਲ ਜਲੰਧਰ 'ਚ ਇਲਾਜ ਦੌਰਾਨ 28 ਮਈ ਨੂੰ ਮੌਤ ਹੋ ਗਈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਗੁਰਦੇਵ ਸਿੰਘ, ਬਲਦੇਵ ਸਿੰਘ ਪੁੱਤਰ ਜਗਤ ਸਿੰਘ, ਬੱਗਾ, ਗੀਤਾ ਪੁੱਤਰ ਬਲਦੇਵ ਸਿੰਘ ਤੇ ਲੱਖਾ ਪੁੱਤਰ ਗੁਰਦੇਵ ਸਿੰਘ ਵਾਸੀ ਭਿੰਡੀ ਸੈਦਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਦਿਆਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਡਿਸਕਸ ਥ੍ਰੋਅਰ ਵਿਕਾਸ ਗੌੜਾ ਨੇ ਲਿਆ ਸੰਨਿਆਸ
NEXT STORY