ਲੁਧਿਆਣਾ : ਸਿਵਲ ਹਸਪਤਾਲ 'ਚ ਚੈਕਅਪ ਨਾ ਹੋਣ 'ਤੇ ਵਾਪਸ ਪਰਤ ਰਹੀ ਔਰਤ ਨੇ ਐੱਮ. ਸੀ. ਐੱਚ. ਦੇ ਬਾਹਰ ਬੱਚੇ ਨੂੰ ਜਨਮ ਦੇ ਦਿੱਤਾ। ਜਾਣਕਾਰੀ ਮੁਤਾਬਕ ਜੱਸੀਆਂ ਪਿੰਡ ਦੀ ਔਰਤ ਸੀਮਾ ਆਪਣੇ ਪਤੀ ਨਾਲ ਸਿਵਲ ਹਸਪਤਾਲ ਆਈ ਸੀ। ਉਹ ਓ. ਪੀ. ਡੀ. 'ਚ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਬਰਾਂਡ 'ਚ ਪਈ ਦਰਦ ਨਾਲ ਤੜਫ ਰਹੀ ਸੀ। ਲਾਪਰਵਾਹੀ ਇਸ ਹੱਦ ਤੱਕ ਹੋਈ, ਕਿ 3-3 ਡਾਕਟਰ ਹੋਣ ਦੇ ਬਾਵਜੂਦ ਵੀ ਕੋਈ ਬਾਹਰ ਨਾ ਨਿਕਲਿਆ।
ਓ. ਪੀ. ਡੀ. ਸਲਿੱਪ ਕਟਵਾਉਣ ਤੋਂ ਬਾਅਦ ਜਦੋਂ ਉਹ ਚੈੱਕਅਪ ਲਈ ਡਾਕਟਰ ਦੇ ਕਮਰੇ ਦੇ ਬਾਹਰ ਪੁੱਜੀ ਤਾਂ ਉੱਥੇ ਮੌਜੂਦ ਅਟੈਂਡੈਂਟ ਨੇ ਉਸ ਨੂੰ ਲਾਈਨ 'ਚ ਲੱਗਣ ਲਈ ਕਿਹਾ ਅਤੇ ਬਾਹਰ ਬਿਠਾ ਦਿੱਤਾ। ਨਿਰਾਸ਼ ਹੋ ਕੇ ਜਦੋਂ ਸੀਮਾਂ ਘਰ ਜਾਣ ਲੱਗੀ ਤਾਂ ਉਸ ਨੇ ਐੱਮ. ਸੀ. ਐੱਚ. ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ।
ਜਦੋਂ ਬੱਚਾ ਹੇਠਾਂ ਜ਼ਮੀਨ 'ਤੇ ਡਿਗ ਗਿਆ ਤਾਂ ਲੋਕ ਇਕੱਠੇ ਹੋ ਗਏ ਅਤੇ ਕੱਪੜੇ ਦਾ ਪਰਦਾ ਕਰਕੇ ਔਰਤ ਨੂੰ ਮੁੱਢਲਾ ਇਲਾਜ ਦਿੱਤਾ ਗਿਆ। ਚੰਗੀ ਗੱਲ ਇਹ ਰਹੀ ਕਿ ਜੱਚਾ-ਬੱਚਾ ਦੋਵੇਂ ਹੀ ਸਿਹਤਮੰਦ ਹਨ।
ਸ਼ਤਾਬਦੀ ਦੀ ਲਪੇਟ 'ਚ ਆ ਕੇ ਮਰਨ ਵਾਲੇ ਨੌਜਵਾਨ ਦੀ ਹੋਈ ਪਛਾਣ
NEXT STORY