ਜਲੰਧਰ— ਰਿਸ਼ੀ ਆਯੋਦ ਧੌਮਯ ਦੇ ਦੂਜੇ ਚੇਲੇ ਦਾ ਨਾਂ ਉਪਮਨਿਊ ਸੀ। ਆਚਾਰੀਆ ਨੇ ਉਸ ਨੂੰ ਗਾਵਾਂ ਚਰਾਉਣ ਦਾ ਕੰਮ ਸੌਂਪਿਆ। ਉਹ ਗਾਵਾਂ ਚਰਾਉਣ ਲੱਗਾ। ਇਕ ਦਿਨ ਰਿਸ਼ੀ ਆਯੋਦ ਧੌਮਯ ਨੇ ਉਪਮਨਿਊ ਨੂੰ ਪੁੱਛਿਆ, ''ਤੂੰ ਹੱਟਾ-ਕੱਟਾ ਕਿਵੇਂ ਲੱਗ ਰਿਹਾ ਏਂ?'' ਉਪਮਨਿਊ ਬੋਲਿਆ, ''ਮੈਂ ਭਿੱਖਿਆ ਮੰਗ ਕੇ ਪੇਟ ਭਰਦਾ ਹਾਂ।'' ਰਿਸ਼ੀ ਬੋਲੇ, ''ਤੈਨੂੰ ਭਿੱਖਿਆ ਮੇਰੇ ਕੋਲ ਲਿਆਉਣੀ ਚਾਹੀਦੀ ਹੈ।'' ਹੁਣ ਉਪਮਨਿਊ ਭਿੱਖਿਆ ਹਾਸਲ ਕਰ ਕੇ ਅੰਨ ਰਿਸ਼ੀ ਨੂੰ ਦੇ ਦਿੰਦੇ, ਜਿਸ ਨੂੰ ਰਿਸ਼ੀ ਰੱਖ ਲੈਂਦੇ। ਕੁਝ ਦਿਨਾਂ ਬਾਅਦ ਗੁਰੂ ਨੇ ਉਪਮਨਿਊ ਨੂੰ ਪੁੱਛਿਆ, ''ਭਿੱਖਿਆ ਤੋਂ ਬਿਨਾਂ ਵੀ ਤੇਰੀ ਸਿਹਤ ਬਣੀ ਹੋਈ ਹੈ, ਇਹ ਕਿਵੇਂ ਹੋਇਆ?'' ਉਪਮਨਿਊ ਨੇ ਉਨ੍ਹਾਂ ਨੂੰ ਗਾਂ ਦਾ ਦੁੱਧ ਪੀਣ ਦੀ ਗੱਲ ਦੱਸੀ।ਰਿਸ਼ੀ ਨੇ ਕਿਹਾ, ''ਦੁੱਧ 'ਤੇ ਵੱਛਿਆਂ ਦਾ ਹੱਕ ਹੁੰਦਾ ਹੈ।''ਕੁਝ ਦਿਨਾਂ ਬਾਅਦ ਫਿਰ ਰਿਸ਼ੀ ਨੇ ਪੁੱਛਿਆ, ''ਹੁਣ ਵੀ ਤੇਰੀ ਸਿਹਤ ਕਿਵੇਂ ਬਣੀ ਹੋਈ ਹੈ?'' ਉਪਮਨਿਊ ਬੋਲਿਆ, ''ਦੁੱਧ ਪੀਣ ਤੋਂ ਬਾਅਦ ਵੱਛੇ ਜੋ ਝੱਗ ਉਗਲਦੇ ਹਨ, ਮੈਂ ਉਸ ਦੀ ਵਰਤੋਂ ਕਰਦਾ ਹਾਂ।''
ਰਿਸ਼ੀ ਨੇ ਇਸ ਦੇ ਲਈ ਵੀ ਉਪਮਨਿਊ ਨੂੰ ਮਨ੍ਹਾ ਕਰ ਦਿੱਤਾ। ਉਸ ਤੋਂ ਬਾਅਦ ਉਪਮਨਿਊ ਨੇ ਭੁੱਖ ਤੋਂ ਲਾਚਾਰ ਹੋ ਕੇ ਅੱਕ ਦੇ ਜ਼ਹਿਰੀਲੇ ਪੱਤੇ ਖਾ ਲਏ, ਜਿਸ ਨਾਲ ਉਹ ਅੰਨ੍ਹਾ ਹੋ ਕੇ ਖੂਹ 'ਚ ਡਿੱਗ ਪਿਆ। ਉਸ ਨੂੰ ਲੱਭਦਿਆਂ ਰਿਸ਼ੀ ਹੋਰ ਚੇਲਿਆਂ ਨਾਲ ਖੂਹ ਨੇੜੇ ਪਹੁੰਚੇ ਤਾਂ ਉਪਮਨਿਊ ਮਿਲਿਆ। ਰਿਸ਼ੀ ਨੇ ਉਸ ਨੂੰ ਦੇਵਤਿਆਂ ਦੇ ਇਲਾਜ ਮਾਹਿਰ ਅਸ਼ਵਨੀ ਕੁਮਾਰ ਦੀ ਅਰਾਧਨਾ ਕਰਨ ਦੀ ਸਲਾਹ ਦਿੱਤੀ। ਉਪਮਨਿਊ ਨੇ ਅਸ਼ਵਨੀ ਕੁਮਾਰ ਦੀ ਅਰਾਧਨਾ ਕੀਤੀ। ਅਸ਼ਵਨੀ ਕੁਮਾਰ ਨੇ ਪ੍ਰਗਟ ਹੋ ਕੇ ਉਪਮਨਿਊ ਨੂੰ ਫਲ ਦਿੱਤਾ ਪਰ ਉਪਮਨਿਊ ਬੋਲਿਆ, ''ਮੈਂ ਰਿਸ਼ੀ ਦੀ ਇਜਾਜ਼ਤ ਤੋਂ ਬਿਨਾਂ ਇਹ ਫਲ ਨਹੀਂ ਖਾ ਸਕਦਾ।'' ਅਸ਼ਵਨੀ ਕੁਮਾਰ ਬੋਲੇ, ''ਰਿਸ਼ੀ ਦੇ ਹੁਕਮਾਂ ਨੇ ਹੀ ਤੇਰੀ ਇਹ ਹਾਲਤ ਕੀਤੀ ਹੈ। ਫਿਰ ਵੀ ਤੂੰ ਰਿਸ਼ੀ ਦੀ ਇਜਾਜ਼ਤ ਦੇ ਪਿੱਛੇ ਪਿਆ ਹੋਇਆ ਏਂ?'' ਉਪਮਨਿਊ ਬਿਨਾਂ ਘਬਰਾਏ ਬੋਲਿਆ, ''ਰਿਸ਼ੀ ਦੀ ਇਜਾਜ਼ਤ ਮੇਰੇ ਲਈ ਸਭ ਤੋਂ ਉੱਪਰ ਹੈ।'' ਇਸ 'ਤੇ ਦੈਵਿਕ ਬਾਣੀ ਸੁਣਾਈ ਦਿੱਤੀ, ''ਬੇਟਾ, ਤੇਰੀ ਪ੍ਰੀਖਿਆ ਪੂਰਨ ਹੋਈ। ਤੂੰ ਆਪਣੀ ਪਾਤਰਤਾ ਸਾਬਤ ਕਰ ਦਿੱਤੀ। ਤੂੰ ਮੇਰੀ ਸਾਰੀ ਵਿੱਦਿਆ ਦਾ ਅਧਿਕਾਰੀ ਏਂ।'' ਉਪਮਨਿਊ ਨੇ ਨਜ਼ਰਾਂ ਚੁੱਕੀਆਂ ਤਾਂ ਦੇਖਿਆ ਸਾਹਮਣੇ ਰਿਸ਼ੀ ਖੜ੍ਹੇ ਮੁਸਕਰਾ ਰਹੇ ਸਨ।
ਸ਼ਾਹਕੋਟ ਜ਼ਿਮਨੀ ਚੋਣ : ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਸਭ ਤੋਂ ਅੱਗੇ, ਆਖਰ ਕੌਣ ਮਾਰੇਗਾ ਮੋਰਚਾ
NEXT STORY