ਤਰਨਤਾਰਨ, (ਰਾਜੂ, ਬਲਵਿੰਦਰ ਕੌਰ, ਰਮਨ, ਮਿਲਾਪ, ਪੰਨੂ, ਸਿੱਧੂ, ਚਮੇਲ, ਆਹਲੂਵਾਲੀਆ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਦੇ ਲੋਕਾਂ ਨੂੰ 555 ਕਰੋੜ ਦਾ ਵਿਸ਼ੇਸ਼ ਤੋਹਫਾ ਦੇ ਕੇ ਇਕ ਮਿਸਾਲ ਪੈਦਾ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਇਹ ਐਲਾਨ ਤਰਨਤਾਰਨ ਵਿਖੇ 'ਡੇਪੋ' ਪ੍ਰੋਗਰਾਮ ਦੇ ਦੂਜੇ ਪੜਾਅ, ਨਸ਼ਾ ਨਿਗਰਾਨ ਕਮੇਟੀਆਂ, ਪੰਜਾਬ ਭਰ ਵਿਚ 60 'ਓਟ' ਕੇਂਦਰਾਂ ਅਤੇ 'ਬੱਡੀ' ਪ੍ਰੋਗਰਾਮ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦਾ ਖਾਤਮਾ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਯਤਨਾਂ ਸਦਕਾ ਪੰਜਾਬ ਦੇ ਨੌਜਵਾਨਾਂ ਵਿਚ ਨਸ਼ਾ ਛੱਡਣ ਦਾ ਰੁਝਾਨ ਵਧਿਆ ਹੈ, ਜਿਸ ਕਾਰਨ ਨਸ਼ਾ ਛੁਡਾਊ ਕੇਂਦਰਾਂ ਵਿਚ ਨੌਜਵਾਨਾਂ ਦੀ ਗਿਣਤੀ ਪਹਿਲਾਂ ਨਾਲੋਂ 126 ਫੀਸਦੀ ਵਧੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2016 'ਚ 1.82 ਲੱਖ ਨੌਜਵਾਨ ਨਸ਼ਾ ਛੱਡਣ ਲਈ ਹਸਪਤਾਲਾਂ ਵਿਚ ਪਹੁੰਚੇ ਜਦਕਿ 2017 ਵਿਚ 4.12 ਲੱਖ ਨੌਜਵਾਨ ਨਸ਼ਾ ਛੱਡਣ ਲਈ ਅੱਗੇ ਆਏ ਹਨ। ਇਸ ਤੋਂ ਇਲਾਵਾ 5107 ਨਸ਼ੇ ਦੇ ਆਦੀ ਨੌਜਵਾਨ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ 'ਚ ਤੇ 17667 ਨੌਜਵਾਨ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਗਲਿੰਗ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਵੇਚਣ ਵਿਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਵੀ ਛੇਤੀ ਕਾਬੂ ਕੀਤਾ ਜਾਵੇਗਾ।
'ਓਟ' ਕਲੀਨਿਕਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਤਰਨਤਾਰਨ, ਮੋਗਾ ਅਤੇ ਅੰਮ੍ਰਿਤਸਰ 'ਚ 29 ਕਲੀਨਿਕ ਪਹਿਲਾਂ ਚੱਲ ਰਹੇ ਸਨ ਅਤੇ ਇਨ੍ਹਾਂ 'ਚ 4400 ਮਰੀਜ਼ ਦਰਜ ਹੋ ਚੁੱਕੇ ਹਨ। ਹਲਕਾ ਤਰਨਤਾਰਨ ਦੇ ਵਿਧਾਇਕ ਧਰਮਵੀਰ ਅਗਨੀਹੋਤਰੀ ਨੇ ਮੁੱਖ ਮੰਤਰੀ ਨੂੰ ਤਰਨਤਾਰਨ ਵਿਖੇ ਆਉਣ 'ਤੇ ਜੀ ਆਇਆਂ ਕਿਹਾ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਸਿੱਖਿਆ ਮੰਤਰੀ ਓ. ਪੀ. ਸੋਨੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸੈਕਟਰੀ ਰਾਹੁਲ ਤਿਵਾੜੀ, ਐੱਸ. ਟੀ. ਐੱਫ. ਦੇ ਮੁਖੀ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ, ਆਈ. ਜੀ. ਬਾਰਡਰ ਰੇਂਜ ਐੱਸ. ਪੀ. ਐੱਸ. ਪਰਮਾਰ, ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਧਰਮਵੀਰ ਅਗਨੀਹੋਤਰੀ, ਵਿਧਾਇਕ ਤਰਸੇਮ ਸਿੰਘ ਡੀ. ਸੀ., ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਤੇਜਪ੍ਰੀਤ ਸਿੰਘ ਪੀਟਰ, ਗੁਰਦੇਵ ਸਿੰਘ ਬਿੱਟੂ, ਗੁਰਮਿੰਦਰ ਸਿੰਘ ਰਟੌਲ, ਅਨੂਪ ਸਿੰਘ ਭੁੱਲਰ, ਗੁਰਮਹਾਵੀਰ ਸਿੰਘ, ਬਲਵਿੰਦਰ ਤੁੜ, ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ, ਮਨਜੀਤ ਸਿੰਘ ਘਸੀਟਪੁਰਾ, ਗੁਰਦੇਵ ਸਿੰਘ ਬਿੱਟੂ, ਮੰਗਲਦਾਸ ਮੁਨੀਮ, ਕਮਿਸ਼ਨਰ ਜਲੰਧਰ ਡਵੀਜ਼ਨ ਰਾਜ ਕਮਲ ਚੌਧਰੀ, ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ, ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ, ਏ. ਡੀ. ਸੀ. ਸੰਦੀਪ ਰਿਸ਼ੀ, ਗੁਰਮਹਾਵੀਰ ਸਿੰਘ ਸੰਧੂ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ, ਸੀਨੀ. ਕਾਂਗਰਸੀ ਆਗੂ ਸੰਦੀਪ ਸਿੰਘ ਸੋਨੀ ਕੰਬੋਕੇ, ਗੁਰਮਿੰਦਰ ਸਿੰਘ ਰਟੌਲ, ਸੁਖਰਾਜ ਸਿੰਘ ਕਾਲਾ ਗੰਡੀਵਿੰਡ, ਸਰਪੰਚ ਮੋਨੂੰ ਚੀਮਾ, ਬਲਦੇਵ ਸਿੰਘ ਛਾਪਾ, ਕੰਵਲਜੀਤ ਸਿੰਘ ਸੋਨੀ, ਗੁਰਪ੍ਰੀਤ ਸਿੰਘ ਲਾਡੀ ਪੰਜਵੜ, ਡਾ. ਹਰੀਸ਼ ਸ਼ਰਮਾ, ਅਵਤਾਰ ਸਿੰਘ ਬੁਰਜ, ਕਾਂਗਰਸ ਐਂਟੀ ਨਾਰਕੋਟਿਕ ਸੈੱਲ ਦਾ ਜ਼ਿਲਾ ਚੇਅਰਮੈਨ ਰਘੁਬੀਰ ਸਿੰਘ ਬਾਠ, ਕਾਂਗਰਸ ਐਂਟੀ ਨਾਰਕੋਟਿਕ ਸੈੱਲ ਹਰਜਿੰਦਰ ਸਿੰਘ ਪੱਖੋਕੇ, ਕਾਂਗਰਸ ਐੱਸ. ਸੀ. ਬੀ. ਸੀ. ਹਲਕਾ ਵਿੰਗ ਦੇ ਹਲਕਾ ਚੇਅ. ਡਾ. ਜੱਸ ਜਹਾਂਗੀਰ, ਯੂਥ ਆਗੂ ਮਨਮੋਹਨ ਸਿੰਘ ਕੰਗ, ਕਾਂਗਰਸ ਸਪੋਰਟ, ਗੁਲਸ਼ਨ ਕੁਮਾਰ ਅਲਗੋਂ, ਸਰਪੰਚ ਗੁਰਮੁੱਖ ਸਿੰਘ ਸਾਂਢਪੁਰਾ, ਪ੍ਰਧਾਨ ਬੱਬੂ ਸ਼ਰਮਾ, ਸੀਨੀ. ਕਾਂਗਰਸੀ ਆਗੂ ਹਰਜਿੰਦਰ ਸਿੰਘ ਬੁਰਜ, ਸੀਨੀ. ਕਾਂਗਰਸੀ ਆਗੂ ਸੰਦੀਪ ਸਿੰਘ ਸੋਨੀ ਕੰਬੋਕੇ, ਇੰਦਰਜੀਤ ਸਿੰਘ ਬਾਸਰਕੇ ਸਾਬਕਾ ਜਨਰਲ ਸੈਕਟਰੀ, ਪੀ. ਪੀ. ਸੀ. ਸੀ. ਐਡ. ਬਲਦੇਵ ਸਿੰਘ ਕੋਟਲੀ, ਚੇਅ. ਕੁਲਵੰਤ ਸਿੰਘ ਭੈਲ, ਯੂਥ ਆਗੂ ਨਿਸ਼ਾਨ ਸਿੰਘ ਵੜਿੰਗ, ਸਕੱਤਰ ਲਖਵਿੰਦਰ ਸਿੰਘ ਹੰਸਾਵਾਲਾ, ਡਾ. ਪ੍ਰਭਜੀਤ ਸਿੰਘ ਲਵਲੀ, ਜਥੇ. ਅਮਰੀਕ ਸਿੰਘ ਰਾਜੂ ਭਰੋਵਾਲ ਤੋਂ ਇਲਾਵਾ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਸੀ।
ਰੰਜਿਸ਼ ਕਾਰਨ ਚੱਲੀ ਗੋਲੀ ’ਚ ਇਕ ਜ਼ਖਮੀ
NEXT STORY