ਨਵੀਂ ਦਿੱਲੀ (ਬਿਊਰੋ)— ਭਾਰਤੀ ਬੈਡਮਿੰਟਨ ਸੰਘ ਦੇ ਪ੍ਰਧਾਨ ਹੇਮੰਤ ਬਿਸਵਾ ਸਰਮਾ ਨੂੰ ਅੱਜ ਏਸ਼ੀਆਈ ਬੈਡਮਿੰਟਨ ਸੰਘ ਦਾ ਉਪ ਪ੍ਰਧਾਨ ਚੁਣਿਆ ਗਿਆ। ਬੀ.ਏ.ਸੀ. ਦੀ ਥਾਈਲੈਂਡ ਦੇ ਬੈਂਕਾਕ 'ਚ ਸਾਲਾਨਾ ਆਮ ਬੈਠਕ ਦੇ ਦੌਰਾਨ ਚੁਣਾਵਾਂ 'ਚ ਸਰਮਾ ਨੂੰ ਇਸ ਅਹੁਦੇ ਲਈ ਚੁਣਿਆ ਗਿਆ।
ਸਰਮਾ ਨੇ ਕਿਹਾ, ਮੈਂ ਬੀ.ਐੱਸ.ਸੀ. ਦੀ ਸਾਰੀ ਮੈਂਬਰ ਸੰਸਥਾਵਾਂ ਦਾ ਮੇਰੇ 'ਤੇ ਵਿਸ਼ਵਾਸ ਦਿਖਾਉਣ ਲਈ ਧੰਨਵਾਦ ਕਰਦਾ ਹਾਂ। ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਮੈਂ ਪੂਰੀ ਸਮਰਥਾ ਨਾਲ ਇਸਦਾ ਪਾਲਨ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਇਸ ਖੇਤਰ ਦੀ ਮਜ਼ਬੂਤੀ ਲਈ ਆਪਣੇ ਵਲੋਂ ਸਰਵਸ੍ਰੇਸ਼ਠ ਯੋਗਦਾਨ ਦਵਾਂਗਾ ਅਤੇ ਏਸ਼ੀਆਈ ਦੇਸ਼ਾਂ ਵਿਚਾਲੇ ਬਿਹਤਰ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਭਾਰਤੀ ਬੈਡਮਿੰਟਨ ਸੰਘ ਦੇ ਸੀਨੀਅਰ ਉਪ ਪ੍ਰਧਾਨ ਦੇਵੇਂਦਰ ਸਿੰਘ ਅਤੇ ਸਕੱਤਰ ਓਮਾਰ ਰਾਸ਼ਿਦ ਨੇ ਵੀ ਏ.ਜੀ.ਐੱਮ. 'ਚ ਹਿੱਸਾ ਲਿਆ ਸੀ।
YouTube ਨੇ ਦਿੱਤਾ ਆਪਣੇ ਯੂਜ਼ਰਸ ਨੂੰ ਤੋਹਫਾ, 22 ਮਈ ਨੂੰ ਲਾਂਚ ਕਰੇਗੀ ਨਵੀਂ ਸਰਵਿਸ
NEXT STORY