ਕੁਆਲਾਲੰਪੁਰ (ਵਾਰਤਾ)▬ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਾਜਿਬ ਰੱਜ਼ਾਕ ਦੀ ਜਾਇਦਾਦ ‘ਤੇ ਛਾਪਾ ਮਾਰ ਕੇ ਵੱਡੀ ਗਿਣਤੀ ਵਿਚ ਵਿਦੇਸ਼ੀ ਮੁਦਰਾ ਨਾਲ ਭਰੇ ਕਈ ਥੈਲੇ ਅਤੇ ਸੈਂਕੜੇ ਬਕਸੇ ਬਰਾਮਦ ਕੀਤੇ ਗਏ ਹਨ। ਮਲੇਸ਼ੀਆ ਪੁਲਸ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਪੁਲਸ ਸੂਤਰਾਂ ਨੇ ਕਿਹਾ ਕਿ ਰੱਜ਼ਾਕ ਦੀਆਂ ਜਾਇਦਾਦਾਂ ‘ਤੇ ਛਾਪੇਮਾਰੀ ਰਾਜ ਵਿਕਾਸ ਨਿਧੀ ਮਲੇਸ਼ੀਆ ਵਿਕਾਸ ਬੇਰਹਾਦ (ਐਮ.ਡੀ.ਬੀ. 1) ਨਾਲ ਜੁੜੀ ਜਾਂਚ ਦੇ ਸਬੰਧ ਵਿਚ ਕੀਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਮਲੇਸ਼ੀਆ ਚੋਣਾਂ ਵਿਚ ਰਜ਼ਾਕ ਆਪਣੇ ਵਿਰੋਧੀ ਅਤੇ ਮਲੇਸ਼ੀਆ ਦੇ ਮੌਜੂਦਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਤੋਂ ਹਾਰ ਦਾ ਇਕ ਵੱਡਾ ਕਾਰਨ ਐਮ.ਡੀ.ਬੀ.1 ਦੇ ਭ੍ਰਿਸ਼ਟਾਚਾਰ ਦਾ ਮਾਮਲਾ ਸੀ। ਪੁਲਸ ਨੇ ਪਿਛਲੇ ਕੁਝ ਦਿਨਾਂ ਵਿਚ ਕੁਆਲਾਲੰਪੁਰ ਵਿਚ ਰਜ਼ਾਕ ਦੇ ਕਾਰਜਕਾਲ, ਨਿਜੀ ਰਿਹਾਇਸ਼ ਅਤੇ ਉਨ੍ਹਾਂ ਨਾਲ ਜੁੜੀ ਜਾਂਚ ਦੇ ਸਬੰਧ ਵਿਚ ਕੀਤੀ ਗਈ ਹੈ।
ਮੀਡੀਆ ਰਿਪੋਰਟ ਮੁਤਾਬਕ ਮਲੇਸ਼ੀਆ ਚੋਣਾਂ ਵਿਚ ਰਜ਼ਾਕ ਆਪਣੇ ਵਿਰੋਧੀ ਅਤੇ ਮਲੇਸ਼ੀਆ ਦੇ ਮੌਜੂਦਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਤੋਂ ਹਾਰ ਦਾ ਇਕ ਵੱਡਾ ਕਾਰਨ ਐਮ.ਬੀ.ਡੀ. 1 ਦੇ ਭ੍ਰਿਸ਼ਟਾਚਾਰ ਦਾ ਮਾਮਲਾ ਸੀ। ਪੁਲਸ ਨੇ ਪਿਛਲੇ ਕੁਝ ਦਿਨਾਂ ਵਿਚ ਕੁਆਲਾਲੰਪੁਰ ਵਿਚ ਰਜ਼ਾਕ ਦੇ ਦਫਤਰ,ਨਿੱਜੀ ਘਰ ਅਤੇ ਉਨ੍ਹਾਂ ਨਾਲ ਜੁੜੀਆਂ ਕਈ ਥਾਵਾਂ ਉੱਤੇ ਛਾਪਾ ਮਾਰਿਆ। ਪੁਲਸ ਦੀ ਵਪਾਰਕ ਅਪਰਾਧ ਜਾਂਚ ਬਰਾਂਚ ਮੁਖੀ ਅਮਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਸ ਨੇ 284 ਬਕਸਿਆਂ ਨਾਲ ਡਿਜ਼ਾਇਨਰ ਬੈਗ ਬਰਾਮਦ ਕੀਤੇ ਗਏ ਹਨ। ਇਨ੍ਹਾਂ 72 ਥੈਲਿਆਂ ਦੀ ਜਾਂਚ ਕਰਨ ਉੱਤੇ ਮਲੇਸ਼ੀਆ ਦੇ ਰਿੰਗਿਤ ਅਮਰੀਕੀ ਡਾਲਰ ਸਮੇਤ ਵੱਖ-ਵੱਖ ਮੁਦਰਾਵਾਂ, ਘੜੀਆੰ ਅਤੇ ਗਹਿਣੇ ਬਰਾਮਦ ਕੀਤੇ ਹਨ। ਰਜ਼ਾਕ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਇਸ ਸੂਬੇ ਦੇ ਵਿਕਾਸ ਨਿਧੀ ਦਾ ਗਠਨ ਕੀਤਾ ਸੀ।
ਉਨ੍ਹਾਂ ਉੱਤੇ ਐਮ.ਬੀ.ਡੀ.1 ਦੀ ਨਿਧੀ ਨਾਲ 700 ਮਿਲੀਅਨ ਡਾਲਰ ਡਕਾਰਣ ਦਾ ਕਥਿਤ ਦੋਸ਼ ਹੈ। ਉਹ ਹਾਲਾਂਕਿ ਇਸ ਦੋਸ਼ ਤੋਂ ਇਨਕਾਰ ਕਰਦੇ ਰਹੇ ਹਨ। ਭ੍ਰਿਸ਼ਟਾਚਾਰ ਦੇ ਇਸ ਮਾਮਲੇ ਵਿਚ ਮਲੇਸ਼ੀਆ ਏਜੰਸੀਆਂ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਵਿਦੇਸ਼ੀ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਮੁਹੰਮਦ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਫਿਰ ਤੋਂ ਜਾਂਚ ਸ਼ੁਰੂ ਕਰਵਾਉਣ ਉੱਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗਾਇਬ ਹੋਏ ਪੈਸੇ ਨੂੰ ਬਰਾਮਦ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਰਜ਼ਾਕ ਦੇ ਦੇਸ਼ ਛੱਡਣ ਉੱਤੇ ਰੋਕ ਲਗਾ ਦਿੱਤੀ ਹੈ।
ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਜਾਨ ਜ਼ੋਖਮ 'ਚ ਪਾ ਕੇ ਲੋਕ ਕਰ ਰਹੇ ਨੇ ਰੇਲਵੇ ਲਾਈਨ ਕ੍ਰਾਸ
NEXT STORY