ਮਾਨਸਾ(ਸੰਦੀਪ ਮਿੱਤਲ) — ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਫਸਲਾਂ ਦਾ ਭਾਅ ਲਾਹੇਵੰਦ ਲੈਣ ਲਈ 1 ਜੂਨ ਤੋਂ 10 ਜੂਨ ਤੱਕ ਦਿੱਤੀ 'ਪਿੰਡ ਬੰਦ' ਦੀ ਕਾਲ ਨੂੰ ਅੱਜ ਦੂਸਰੇ ਦਿਨ ਵੀ ਕੋਈ ਖਾਸ ਹੁੰਗਾਰਾ ਨਹੀਂ ਮਿਲ ਸਕਿਆ ਕਿਉਂਕਿ ਪਿੰਡਾਂ 'ਚ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਆਮ ਦਿਨਾਂ ਵਾਂਗ ਜਾਰੀ ਰਹੀ। ਅੱਜ ਸਵੱਖਤੇ ਹੀ ਨਵੀਂ ਸਬਜ਼ੀ ਮੰਡੀ 'ਚ ਵੀ ਆਮ ਦਿਨਾਂ ਵਾਂਗ ਦੁਕਾਨਦਾਰਾਂ ਨੇ ਸਬਜ਼ੀਆਂ ਦੀ ਖਰੀਦ ਕੀਤੀ ਅਤੇ ਖਰੀਦ ਕੀਤੀਆਂ ਸਬਜ਼ੀਆਂ ਸਵੇਰੇ ਰੇਹੜੀਆਂ 'ਤੇ ਆਉਂਦੀਆਂ ਦਿਖਾਈ ਦਿੱਤੀਆਂ ਪਰ ਅੱਜ ਦੂਸਰੇ ਦਿਨ ਸ਼ਬਜ਼ੀ ਅਤੇ ਫਲਾਂ ਦੇ ਭਾਅ ਨਰਮ ਰਹੇ, ਪਹਿਲੇ ਦਿਨ ਵਾਂਗ ਲੁੱਟ-ਖਸੁੱਟ ਨਹੀਂ ਹੋ ਸਕੀ। ਇਸ ਦੇ ਨਾਲ ਪਿੰਡਾਂ 'ਚ ਦੋਧੀ ਵੀ ਸਮੇਂ ਸਿਰ ਮੋਟਰਸਾਈਕਲਾਂ ਰਾਹੀਂ ਦੁੱਧ ਦੀ ਸਪਲਾਈ ਲੈ ਕੇ ਆਉਂਦੇ ਦੇਖੇ ਗਏ, ਭਾਵੇਂ ਕਿ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਐਲਾਨ ਕੀਤਾ ਸੀ ਕਿ ਪਿੰਡਾਂ 'ਚੋਂ ਕੋਈ ਵੀ ਕਿਸਾਨ 1 ਜੂਨ ਤੋਂ 10 ਜੂਨ ਤੱਕ ਆਪਣਾ ਅਨਾਜ, ਫਲ, ਸਬਜ਼ੀਆਂ, ਹਰਾ ਚਾਰਾ , ਦੁੱਧ ਆਦਿ ਜ਼ਰੂਰੀ ਪਦਾਰਥਾਂ ਨੂੰ ਸ਼ਹਿਰ ਅੰਦਰ ਨਹੀਂ ਲੈ ਕੇ ਆਵੇਗਾ। ਇਸ ਦੇ ਬਾਵਜੂਦ ਕਿਸਾਨਾਂ ਨੇ ਬੰਦ ਦੇ ਸੱਦੇ ਪ੍ਰਤੀ ਹਾਂ ਪੱਖੀ ਸੋਚ ਨੂੰ ਅਪਣਾਈ ਰੱਖਿਆ। ਇਸ ਤੋਂ ਪਹਿਲਾਂ ਹੀ ਦੋਧੀ ਅਤੇ ਡੇਅਰੀ ਯੂਨੀਅਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਬੰਦ ਦੀ ਕਾਲ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਕਿਸਾਨ ਯੂਨੀਅਨ ਕਾਦੀਆਂ ਨੇ ਲਾਇਆ ਨਾਕਾ
ਅੱਜ ਇੱਥੋਂ ਦੀ ਰਮਦਿੱਤੇ ਵਾਲਾ ਕੈਂਚੀਆਂ ਵਿਖੇ ਨਾਕਾ ਲਾਉਣ ਸਮੇਂ ਸ਼ਹਿਰ 'ਚ ਸਬਜ਼ੀਆਂ, ਦੁੱਧ, ਹਰਾ ਚਾਰਾ, ਫਲ, ਅਨਾਜ ਵਗੈਰਾ ਵੇਚਣ ਤੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਰਾਸ਼ਟਰੀ ਕਿਸਾਨ ਮਹਾਸੰਘ ਦੇ 'ਪਿੰਡ ਬੰਦ' ਦੇ ਸੱਦੇ 'ਤੇ ਨਾਕਾਬੰਦੀ ਕੀਤੀ ਗਈ। ਜਿਸ 'ਚ ਕਿਸੇ ਨੂੰ ਦੁੱਧ ਜਾਂ ਹਰੀ ਸਬਜ਼ੀ ਆਦਿ ਖਰੀਦਣ ਤੇ ਵੇਚਣ ਤੋਂ ਪ੍ਰਹੇਜ਼ ਕਰਨ ਲਈ ਪ੍ਰੇਰਿਆ ਗਿਆ। ਇਸ ਸਮੇਂ ਦੋਧੀਆਂ ਤੇ ਸਬਜ਼ੀ ਵੇਚਣ ਵਾਲੇ ਚੱਲਦੀਆਂ ਫਿਰਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਪਿੰਡ ਬੰਦ ਦਾ ਸੱਦਾ ਦਿੰਦਿਆਂ ਕਿਹਾ ਕਿ ਕੋਈ ਵੀ ਸ਼ਹਿਰ ਤੋਂ ਸਬਜ਼ੀ ਵਗੈਰਾ ਨਾ ਹੀ ਵੇਚੇਗਾ ਅਤੇ ਨਾ ਹੀ ਖਰੀਦੇਗਾ।
ਵਾਰੇਨ ਵਫੇਟ ਨਾਲ ਲੰਚ ਕਰਨ ਲਈ ਲੱਗੀ 3.3 ਮਿਲੀਅਨ ਡਾਲਰ ਦੀ ਬੋਲੀ
NEXT STORY