ਬਾਰਾਬੰਕੀ— ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ਚੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟਿਕੈਤਨਗਰ ਥਾਣਾ ਖੇਤਰ ਦੇ ਰਾਮਪੁਰ ਹੜਾਹਾ ਪਿੰਡ ਦੇ ਨੇੜੇ ਘਾਘਰਾ ਨਦੀਂ 'ਚ ਗਏ 8 ਲੋਕ ਤੇਜ਼ ਵਹਾਅ ਦੇ ਚਲਦੇ ਡੁੱਬ ਗਏ। ਰਾਹਗੀਰਾਂ ਨੇ ਜਦੋਂ ਲੋਕਾਂ ਨੂੰ ਡੁੱਬਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਗੋਤਾਖੋਰਾਂ ਨੂੰ ਨਦੀਂ 'ਚ ਭੇਜਿਆ, ਜਿਸ ਜੇ ਚਲਦੇ 2 ਲੋਕਾਂ ਦੀਆਂ ਲਾਸ਼ਾਂ ਨਦੀਂ ਤੋਂ ਬਰਾਮਦ ਹੋਈਆਂ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ 'ਚ ਹੜਕੰਪ ਮਚ ਗਿਆ।
ਅਸਲ 'ਚ ਕਸਬਾ ਇਚੌਲੀ ਨਿਵਾਸੀ ਸ਼ਾਹਰਵਾਜ਼ ਦੇ ਇੱਥੇ ਇਕ ਪ੍ਰਗੋਰਾਮ ਸੀ, ਜਿਸ 'ਚ ਕਈ ਰਿਸ਼ਤੇਦਾਰ ਆਏ ਸਨ। ਉਨ੍ਹਾਂ 'ਚੋਂ 8 ਲੋਕ ਰਾਮਪੁਰ ਹੜਾਹਾ ਦੇ ਰਹਿਣ ਵਾਲੇ ਸਨ ਅਤੇ ਨਦੀਂ ਦੇ ਵਹਾਅ ਦੇ ਚਲਦੇ ਡੁੱਬ ਗਏ। ਉਨ੍ਹਾਂ ਨੂੰ ਬਚਾਉਣ ਤੋਂ ਬਾਅਦ ਸਾਰੇ ਲੋਕ ਡੁੱਬਣ ਲੱਗੇ। ਕਾਫੀ ਸਖਤ ਮਿਹਨਤ ਤੋਂ ਬਾਅਦ ਇਕ ਵਿਅਕਤੀ ਅਤੇ ਉਸ ਦੀ ਪਤਨੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਵਿਚਕਾਰ ਇੱਥੇ ਪਹੁੰਚੇ ਲੋਕਾਂ ਨੇ ਦੋਵਾਂ ਦੀ ਪਛਾਣ ਪਤੀ-ਪਤਨੀ ਦੇ ਰੂਪ 'ਚ ਕੀਤੀ।
ਪਿੰਡ ਦੋ ਹੋਰ ਲੋਕਾਂ ਦੀ ਭਾਲ ਸ਼ੁਰੂ ਕੀਤੀ ਪਰ ਦੇਰ ਸ਼ਾਮ ਤੱਕ ਕਿਸੇ ਦਾ ਪਤਾ ਨਹੀਂ ਚੱਲ ਸਕਿਆ। ਮੌਸਮ ਖਰਾਬ ਹੋਣ ਦੇ ਕਾਰਨ ਬਾਕੀ ਲੋਕਾਂ ਦੀ ਭਾਲ ਨਹੀਂ ਹੋ ਰਹੀ ਸੀ। ਇਸ ਘਟਨਾ ਦੀ ਜਾਣਕਾਰੀ, ਜਦੋਂ ਐੱਸ. ਜੀ. ਐੱਮ. ਸਿਰੌਲੀਗੌਸਪੁਰ ਅਤੇ ਸਥਾਨਕ ਪੁਲਸ ਨੂੰ ਹੋਈ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੀ। ਨਦੀਂ 'ਚ ਡੁੱਬੇ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਨਬਾਲਗ ਲੜਕੀ ਨਾਲ ਗਲਤ ਹਰਕਤਾਂ ਕਰਨ ਵਾਲਾ ਵਿਅਕਤੀ ਪੁਲਸ ਦੇ ਢਾਏ ਚੜਿਆ
NEXT STORY