ਵਾਸ਼ਿੰਗਟਨ—ਅਮਰੀਕੀ ਸੈਨੇਟ ਨੇ ਜਿਨਾ ਹਾਸਪੇਲ ਨੂੰ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ. ਆਈ. ਏ.) ਦਾ ਅਗਲਾ ਨਿਰਦੇਸ਼ਕ ਬਣਾਏ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਉਹ ਇਸ ਏਜੰਸੀ ਦੀ ਪਹਿਲੀ ਮਹਿਲਾ ਨਿਰਦੇਸ਼ਕ ਹੋਵੇਗੀ।
ਅਮਰੀਕਾ ਵਿਚ 9/11 ਹਮਲੇ ਮਗਰੋਂ ਸੀ. ਆਈ. ਏ. ਦੇ ਪੁੱਛਗਿਛ ਪ੍ਰੋਗਰਾਮ ਵਿਚ ਉਨ੍ਹਾਂ ਦੀ ਭੂਮਿਕਾ ਦੀ ਵਿਰੋਧੀ ਧਿਰ ਵਲੋਂ ਭਾਰੀ ਆਲੋਚਨਾ ਕੀਤੀ ਜਾ ਰਹੀ ਸੀ ਪਰ 6 ਡੈਮੋਕ੍ਰੇਟਿਕ ਸੈਨੇਟਰਾਂ ਦੇ ਸਮਰਥਨ ਨਾਲ ਉਨ੍ਹਾਂ ਨੇ 45 ਦੇ ਮੁਕਾਬਲੇ 54 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ।
ਸੀ. ਆਈ. ਏ. ਦੇ ਅਗਲੇ ਨਿਰਦੇਸ਼ਕ ਦੇ ਅਹੁਦੇ ਲਈ ਜਿਨਾ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਮਜ਼ਦ ਕੀਤਾ ਸੀ। ਉਨ੍ਹਾਂ ਦੀ ਜਿੱਤ ਦੇ ਤੁਰੰਤ ਬਾਅਦ ਟਰੰਪ ਨੇ ਇਕ ਟਵੀਟ ਰਾਹੀਂ ਉਨ੍ਹਾਂ ਨੂੰ ਵਧਾਈ ਦਿੱਤੀ। ਦੇਸ਼ ਦੇ 70 ਸਾਲ ਦੇ ਇਤਿਹਾਸ ਵਿਚ ਸੀ. ਆਈ. ਏ. ਦੀ ਉਹ ਪਹਿਲੀ ਮਹਿਲਾ ਨਿਰਦੇਸ਼ਕ ਹੋਵੇਗੀ। ਜਿਨਾ ਲੱਗਭਗ 3 ਦਹਾਕਿਆਂ ਤੋਂ ਸੀ. ਆਈ. ਏ. ਅਧਿਕਾਰੀ ਹੈ ਅਤੇ ਜਲਦੀ ਹੀ ਉਹ ਇਸ ਏਜੰਸੀ ਦੀ ਮੁਖੀ ਵਜੋਂ ਸਹੁੰ ਚੁੱਕੇਗੀ। ਉਹ ਅਫਰੀਕਾ, ਯੂਰਪ ਅਤੇ ਵਿਸ਼ਵ 'ਚ ਕਈ ਖੁਫੀਆ ਟਿਕਾਣਿਆਂ 'ਤੇ ਕੰਮ ਕਰ ਚੁੱਕੀ ਹੈ।
ਭਾਜਪਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਲੋਕਤੰਤਰ ਦਾ ਕਤਲ :ਗੁਰਪ੍ਰੀਤ ਆਂਸਲ
NEXT STORY