ਨੌਸ਼ਹਿਰਾ- ਜੰਮੂ-ਕਸ਼ਮੀਰ ਦੇ ਰਾਜੌਰੀ ਦੀ ਰਹਿਣ ਵਾਲੀ ਭਾਵਨਾ ਕੇਸਰ ਇਕ ਮੱਧ ਵਰਗ ਪਰਿਵਾਰ ਤੋਂ ਆਉਂਦੀ ਹੈ। ਭਾਵਨਾ ਨੇ ਸਖ਼ਤ ਮਿਹਨਤ ਸਦਕਾ ਆਪਣੇ ਮਾਪਿਆਂ ਦੇ ਸੁਫ਼ਨੇ ਨੂੰ ਸਾਕਾਰ ਕੀਤਾ। ਜੰਮੂ-ਕਸ਼ਮੀਰ ਨਿਆਂਇਕ ਸੇਵਾ ਪ੍ਰੀਖਿਆ ਵਿਚ ਭਾਵਨਾ ਕੇਸਰ ਨੇ ਝੰਡਾ ਲਹਿਰਾਇਆ ਹੈ। ਉਹ ਰਾਜੌਰੀ ਦੀ ਪਹਿਲੀ ਮਹਿਲਾ ਜੱਜ ਬਣ ਗਈ ਹੈ। ਭਾਵਨਾ ਜੰਮੂ-ਕਸ਼ਮੀਰ ਦੇ ਰਾਜੌਰੀ ਦੀ ਰਹਿਣ ਵਾਲੀ ਹੈ, ਜੋ ਕਦੇ ਅੱਤਵਾਦੀਆਂ ਦਾ ਗੜ ਹੋਇਆ ਕਰਦਾ ਸੀ। ਇੱਥੋਂ ਦੇ ਛੋਟੇ ਜਿਹੇ ਪਿੰਡ ਨੌਸ਼ਹਿਰਾ ਦੀ ਭਾਵਨਾ ਦੇ ਪਿਤਾ ਇਕ ਦਰਜੀ ਹਨ। ਜਿਵੇਂ ਹੀ ਭਾਵਨਾ ਦੇ ਜੱਜ ਬਣਨ ਦੀ ਖ਼ਬਰ ਨੌਸ਼ਹਿਰਾ ਪਹੁੰਚੀ, ਇੱਥੇ ਜਸ਼ਨ ਦਾ ਮਾਹੌਲ ਬਣ ਗਿਆ। ਲੋਕ ਢੋਲ ਵਜਾ ਕੇ ਨੱਚੇ, ਉਨ੍ਹਾਂ ਨੇ ਭਾਵਨਾ ਦਾ ਜ਼ੋਰਦਾਰ ਸਵਾਗਤ ਕੀਤਾ। ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਮਾਲਾ ਪਹਿਨਾ ਕੇ ਸਨਮਾਨ ਦਿੱਤਾ ਗਿਆ। ਉੱਥੇ ਹੀ ਭਾਵਨਾ ਦੇ ਮਾਪੇ ਇਸ ਮੌਕੇ ਭਾਵੁਕ ਨਜ਼ਰ ਆਏ।
ਇਹ ਵੀ ਪੜ੍ਹੋ- 15,256 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ, ਵੋਟਰਾਂ 'ਚ ਹੁੰਦਾ ਹੈ ਖ਼ਾਸਾ ਉਤਸ਼ਾਹ
ਚੰਡੀਗੜ੍ਹ ਤੋਂ ਵਕਾਲਤ ਕੀਤੀ
ਭਾਵਨਾ ਨੇ ਦੱਸਿਆ ਕਿ ਉਸ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀ.ਐੱਲ.ਐੱਲ.ਬੀ ਕੀਤੀ ਸੀ, ਜਿਸ ਤੋਂ ਬਾਅਦ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲੱਗ ਪਈ ਸੀ। ਉਸ ਨੂੰ ਪਹਿਲਾਂ ਜੰਮੂ ਹਾਈ ਕੋਰਟ ਵਿਚ ਰੀਡਰ ਦੇ ਅਹੁਦੇ ਲਈ ਚੁਣਿਆ ਗਿਆ ਸੀ। ਭਾਵੇਂ ਉਸ ਨੇ ਜੱਜ ਬਣਨਾ ਸੀ ਪਰ ਉਸ ਨੇ ਸਬ ਜੱਜ ਦੇ ਅਹੁਦੇ ਲਈ ਅਰਜ਼ੀ ਦਿੱਤੀ, ਜਿਸ ਵਿਚ ਉਸ ਦੀ ਚੋਣ ਹੋ ਗਈ।
ਆਪਣੀ ਪੜ੍ਹਾਈ ਦੇ ਰਾਹ 'ਚ ਵਿੱਤੀ ਰੁਕਾਵਟਾਂ ਨਹੀਂ ਆਉਣ ਦਿੱਤੀਆਂ
ਭਾਵਨਾ ਨੇ ਦੱਸਿਆ ਕਿ ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੰਦੀ ਹੈ। ਉਸ ਦੇ ਦਰਜੀ ਪਿਤਾ ਦੀ ਮਾਮੂਲੀ ਕਮਾਈ ਨੇ ਵੀ ਉਸ ਦੀ ਪੜ੍ਹਾਈ ਦੇ ਰਾਹ ਵਿਚ ਕਦੇ ਵੀ ਆਰਥਿਕ ਰੁਕਾਵਟਾਂ ਨਹੀਂ ਆਉਣ ਦਿੱਤੀਆਂ। ਪਰਿਵਾਰ ਨੇ ਕਦੇ ਇਹ ਨਹੀਂ ਸੋਚਿਆ ਕਿ ਉਹ ਕੁੜੀ ਹੈ, ਉਸ ਨੂੰ ਪੜ੍ਹਾਉਣ ਦੀ ਲੋੜ ਨਹੀਂ ਸੀ।
ਇਹ ਵੀ ਪੜ੍ਹੋ- ਬੈਂਕ ਬੈਲੇਂਸ ਜ਼ੀਰੋ; ਚੰਦਾ ਮੰਗ ਕੇ ਚੋਣ ਲੜ ਰਹੇ ਨੇਤਾਜੀ, ਲੋਕ ਆਖਦੇ ਨੇ ‘ਮਿਸਟਰ ਡੋਨੇਸ਼ਨ’
ਪਿਤਾ ਬੋਲੇ- ਸਿਲਾਈ ਦਾ ਕੰਮ ਨਹੀਂ ਛੱਡਾਂਗਾ
ਭਾਵਨਾ ਦੇ ਪਿਤਾ ਨਰੇਸ਼ ਕੇਸਰ ਨੇ ਦੱਸਿਆ ਕਿ ਉਸ ਨੇ ਸਾਰੀ ਉਮਰ ਦਰਜੀ ਦਾ ਕੰਮ ਕੀਤਾ ਹੈ, ਉਸ ਦੀ ਧੀ ਜੱਜ ਬਣ ਗਈ ਹੈ ਪਰ ਉਹ ਆਪਣਾ ਕਿੱਤਾ ਨਹੀਂ ਛੱਡੇਗਾ, ਜਿਸ ਨਾਲ ਰੋਜ਼ੀ-ਰੋਟੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ, ਜਿਸ ਨੇ ਉਨ੍ਹਾਂ ਦਾ, ਉਨ੍ਹਾਂ ਦੇ ਪਰਿਵਾਰ ਅਤੇ ਪੂਰੇ ਰਾਜੌਰੀ ਦਾ ਮਾਣ ਵਧਾਇਆ ਹੈ।
ਪਿਤਾ ਨਾਲ ਸਿਲਾਈ ਦਾ ਕੰਮ ਵੀ ਕਰਦੀ ਰਹੀ ਭਾਵਨਾ
ਜੱਜ ਬਣੀ ਭਾਵਨਾ ਨੇ ਵੀ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਘਰ ਦੇ ਖਰਚੇ ਪੂਰੇ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਸਨ। ਕਈ ਵਾਰ ਉਹ ਆਪਣੇ ਪਿਤਾ ਦੀ ਸਿਲਾਈ ਦੇ ਕੰਮ ਵਿਚ ਵੀ ਮਦਦ ਕਰਦੀ ਸੀ। ਭਾਵਨਾ ਦੇ ਦੋ ਹੋਰ ਭਰਾ ਹਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: ਕਾਂਗਰਸ ਨੇ 6 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਭਾਵਨਾ ਕੇਸਰ ਦਾ ਨੌਜਵਾਨਾਂ ਨੂੰ ਸੁਨੇਹਾ
ਜੱਜ ਬਣੀ ਭਾਵਨਾ ਕੇਸਰ ਨੇ ਕਿਹਾ ਕਿ ਲੋਕਾਂ ਨੂੰ ਮੇਰਾ ਸੁਨੇਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ। ਉਨ੍ਹਾਂ ਦੀ ਮਦਦ ਕਰਨ। ਨੌਜਵਾਨ ਚੰਗੀ ਸਿੱਖਿਆ ਪ੍ਰਾਪਤ ਕਰਨ ਅਤੇ ਆਪਣੇ ਮਾਤਾ-ਪਿਤਾ, ਆਪਣੇ ਪਰਿਵਾਰ ਅਤੇ ਪਿੰਡ ਦਾ ਮਾਣ ਵਧਾਓ। ਇਸ ਦੌਰਾਨ ਭਾਵਨਾ ਕੇਸਰ ਦੇ ਪਿਤਾ ਨਰੇਸ਼ ਕੁਮਾਰ ਨੇ ਕਿਹਾ ਕਿ ਭਾਵਨਾ ਨੇ ਅਜਿਹਾ ਕੁਝ ਕੀਤਾ ਹੈ, ਜਿਸ ਨਾਲ ਨਾ ਸਿਰਫ ਪਰਿਵਾਰ ਸਗੋਂ ਪੂਰੇ ਨੌਸ਼ਹਿਰਾ ਨੂੰ ਆਪਣੀ ਧੀ 'ਤੇ ਮਾਣ ਹੈ। ਉਹ ਜੱਜ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਓਸ ’ਚ ਫਸੇ 17 ਭਾਰਤੀਆਂ ਨੂੰ ਲਿਆਂਦਾ ਜਾ ਰਿਹਾ ਹੈ ਵਾਪਸ : ਵਿਦੇਸ਼ ਮੰਤਰੀ ਜੈਸ਼ੰਕਰ
NEXT STORY