ਤਰਨਤਾਰਨ (ਰਾਜੂ) : ਥਾਣਾ ਸਰਹਾਲੀ ਦੀ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਦੱਸਵੀਂ ਕਲਾਸ ਵਿਚ ਪੜ੍ਹਦੀ ਹੈ ਅਤੇ ਉਸ ਨੂੰ ਉਸ ਦੇ ਪਿੰਡ ਦਾ ਲੜਕਾ ਉਂਕਾਰ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਠੱਠਾ ਰਾਹ ਜਾਂਦੀ ਆਉਂਦੀ ਨੂੰ ਬੁਲਾਉਂਦਾ ਸੀ ਅਤੇ ਕਹਿੰਦਾ ਹੁੰਦਾ ਸੀ ਤੇ ਮੈ ਮੇਰੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਸੀ ਜਿਸ 'ਤੇ ਮੈਂ ਉਸ ਦੀਆਂ ਗੱਲਾਂ ਵਿਚ ਆ ਗਈ। ਇਸ ਦੌਰਾਨ ਉਹ ਰਾਤ ਨੂੰ ਉਸ ਨੂੰ ਘਰੋਂ ਮੰਜੀ ਤੋਂ ਉਠਾ ਕੇ ਪਿੰਡ ਤੋਂ ਬਾਹਰ ਲੈ ਗਿਆ ਅਤੇ ਸੁੰਨਸਾਨ ਜਗ੍ਹਾ 'ਤੇ ਜਾ ਕੇ ਉਸ ਨਾਲ ਨਜਾਇਜ਼ ਤੌਰ 'ਤੇ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਉਸ ਨੂੰ ਗੁਰਦੁਆਰਿਆਂ ਵਿਚ ਘੁਮਾਉਂਦਾ ਰਿਹਾ।
ਪੀੜਤਾ ਨੇ ਦੱਸਿਆ ਕਿ ਉਸ ਨੇ ਇਹ ਸਾਰੀ ਘਟਨਾ ਪਿੰਡ ਆ ਕੇ ਪਰਿਵਾਰ ਨੂੰ ਦੱਸੀ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐਸ.ਆਈ ਕਰਮਜੀਤ ਸਿੰਘ ਨੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਅਮਲ ਵਿਚ ਲਿਆਂਦੀ ਜਾ ਰਹੀ ਹੈ।
'ਇਸ਼ਕਬਾਜ਼' ਦੀ ਇਸ ਖਲਨਾਇਕਾ ਨੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਵਾਇਰਲ
NEXT STORY