ਜਲੰਧਰ-ਗੂਗਲ ਨੇ ਆਪਣੀ ਈਮੇਲ ਸਰਵਿਸ ਜੀਮੇਲ 'ਚ ਹਾਲ ਹੀ ਕੁਝ ਬਦਲਾਅ ਕੀਤੇ ਹਨ। ਗੂਗਲ ਆਈ/ਓ 2018 ਕਾਂਨਫਰੰਸ 'ਚ ਕੰਪਨੀ ਨੇ ਜੀਮੇਲ ਦੇ ਨਵੇਂ ਫੀਚਰਸ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਗੂਗਲ ਨੇ ਜੀਮੇਲ ਨੂੰ ਰੀਡਿਜ਼ਾਈਨ ਕੀਤਾ ਸੀ। ਗੂਗਲ ਆਈ/ਓ 2018 ਕਾਂਨਫਰੰਸ ਤੋਂ ਪਹਿਲਾਂ ਜੀਮੇਲ ਰੀਡਿਜ਼ਾਈਨ ਨਾਲ ਇਕ ਨਵਾਂ ਫੀਚਰ ਰਿਲੀਜ਼ ਕੀਤਾ ਹੈ-@ਮੇਂਸ਼ਨ ਫੀਚਰ। ਇਹ ਫੀਚਰ ਈਮੇਲ ਦੀ ਬਾਡੀ 'ਚ ਸ਼ਾਮਿਲ ਰਹਿੰਦਾ ਹੈ। ਰਿਪੋਰਟ ਮੁਤਾਬਕ ਇਸ ਫੀਚਰ ਦੇ ਬਾਰੇ 'ਚ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਪਬਲਿਕ ਕੀਤਾ। ਆਈ/ਓ 2018 ਡਿਵੈਲਪਰਸ ਕਾਂਨਫਰੰਸ ਤੋਂ ਪਹਿਲਾਂ ਰੀਡਿਜ਼ਾਈਨ ਦੇ ਨਾਲ ਇਸ ਫੀਚਰ ਦੇ ਆਉਣ ਦੀ ਉਮੀਦ ਹੈ।
ਇਸ ਨਵੇਂ ਫੀਚਰ ਨਾਲ ਯੂਜ਼ਰ ਈਮੇਲ ਬਾਡੀ 'ਚ @name ਜਾਂ +name ਟਾਇਪ ਕਰ ਕੇ ਕਿਸੇ ਦੂਜੇ ਯੂਜ਼ਰ ਨੂੰ ਟੈਗ ਕੀਤਾ ਜਾ ਸਕਦਾ ਹੈ। @name ਟਾਇਪ ਕਰ ਕੇ ਬਾਡੀ 'ਚ ਡਰਾਪਡਾਊਨ ਮੈਨਯੂ ਖੁੱਲੇਗਾ, ਜਿਸ 'ਚ ਕੰਟੇਂਕਟ ਸੁਝਾਅ ਦੇਵੇਗਾ। ਹੁਣ ਰਿਸੀਪੀਂਟ (Recipient) ਲਿਸਟ 'ਚ ਐਡ ਕਰਨ ਲਈ ਯੂਜ਼ਰਸ ਨੂੰ ਸਿਲੈਕਟ ਕਰੋ। ਅਜਿਹਾ ਕਰਨ ਨਾਲ ਬਾਡੀ 'ਚ ਉਨ੍ਹਾਂ ਦੇ ਨਾਂ ਨੂੰ ਹਾਈਲਾਈਟ ਕਰਕੇ ਦਿਖਾਵੇਗਾ।
ਇਸ ਫੀਚਰ ਨੂੰ ਵਰਤੋਂ ਕਰਨ ਤੋਂ ਪਹਿਲਾਂ ਆਸਾਨ ਹੈ ਪਰ ਅਜਿਹਾ ਕਰਨ ਨਾਲ ਈਮੇਲ ਰਿਸੀਪੀਂਟ (Recipient) ਸੈਕਸ਼ਨ 'ਚ ਜਾ ਕੇ ਅਤੇ ਫਿਰ ਨਾਂ ਜਾਂ ਈਮੇਲ ਟਾਇਪ ਕਰਨ ਵਾਲਾ ਸਮਾਂ ਵੀ ਬਚ ਜਾਂਦਾ ਹੈ। ਹੁਣ ਇਹ ਫੀਚਰ ਜੀਮੇਲ ਐਂਡਰਾਇਡ ਅਤੇ ਆਈ. ਓ. ਐੱਸ. ਐਪ ਲਈ ਉਪਲੱਬਧ ਨਹੀਂ ਹੈ ਪਰ ਜੀਮੇਲ ਦੇ ਵੈੱਬ ਇੰਟਰਫੇਸ 'ਚ ਇਸ ਫੀਚਰ ਦਾ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜੀਮੇਲ ਨੇ ਹਾਲ ਹੀ ਕਈ ਸਾਰੇ ਏ. ਆਈ. (AI) ਫੀਚਰਸ ਪੇਸ਼ ਕੀਤੇ ਸਨ। ਇਨ੍ਹਾਂ 'ਚ ਸਭ ਤੋਂ ਨਵਾਂ ਹੈ 'ਨਜ਼' (Nudge)ਫੀਚਰ ਜਿਸ ਨਾਲ ਕੁਝ ਸਮੇਂ ਬਾਅਦ ਯੂਜ਼ਰ ਨੂੰ ਮੇਲ ਦੇ ਬਾਰੇ ਰੀਮਾਂਈਡਰ ਮਿਲਦਾ ਹੈ। ਜੀਮੇਲ ਦੇ ਇਸ ਨਜ਼ ਫੀਚਰ ਰਾਹੀਂ ਯੂਜ਼ਰ ਕਿਸੇ ਖਾਸ ਟਾਇਮ ਅਤੇ ਡੇਟ ਸੈੱਟ ਕਰ ਸਕਦੇ ਹੋ, ਜਿਸ 'ਤੇ ਇਹ ਦੋਬਾਰਾ ਇਨਬਾਕਸ 'ਚ ਦਿਖਾਈ ਦੇਣ ਲੱਗੇਗਾ। ਇਸ ਫੀਚਰ ਨੂੰ ਲਾਂਚ ਕਰਦੇ ਸਮੇਂ ਗੂਗਲ ਨੇ ਦੱਸਿਆ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੇਂਸ 'ਤੇ ਕੰਮ ਕਰਦਾ ਹੈ। ਕੰਪਨੀ ਨੇ ਆਪਣੀ ਬਲਾਗ ਪੋਸਟ 'ਚ ਦੱਸਿਆ ਹੈ,'' ਤੁਸੀ ਕਿੰਨੀ ਵੀ ਕੋਸ਼ਿਸ਼ ਕਰ ਲਓ ਪਰ ਹੁਣ ਜੀਮੇਲ ਦਾ ਨਵਾਂ ਫੀਚਰ ਇਸ 'ਚ ਤੁਹਾਡੀ ਮਦਦ ਕਰੇਗਾ। ਇਹ ਨਜ਼ ਫੀਚਰ ਯੂਜ਼ਰ ਨੂੰ ਅਜਿਹੇ ਮੇਲਜ਼ ਨੂੰ ਰਿਪਲਾਈ ਕਰਨ ਦੀ ਯਾਦ ਦਿਵਾਉਂਦਾ ਹੈ, ਜੋ ਸ਼ਾਇਦ ਮਿਸ ਹੋ ਗਈ ਹੋਵੇ।''
ਇਸ ਫੀਚਰ 'ਚ ਆਰਟੀਫਿਸ਼ੀਅਲ ਇੰਟੈਲੀਜੇਂਸ ਦੀ ਮਦਦ ਨਾਲ ਤੁਹਾਡੇ ਪੂਰੇ ਇਨਬਾਕਸ ਨੂੰ ਸਕੈਨ ਕੀਤਾ ਜਾਵੇਗਾ ਅਤੇ ਜਰੂਰੀ ਮੇਲਜ਼ ਨੂੰ ਛਾਂਟ ਕੇ ਉਸ ਦੇ ਬਾਰੇ 'ਚ ਯੂਜ਼ਰ ਨੂੰ ਯਾਦ ਦਿਵਾਉਂਦਾ ਹੈ। ਇਹ ਫੀਚਰ ਟਾਪ ਰਾਈਟ ਕਾਰਨਰ 'ਤੇ ਦਿਖਾਈ ਦੇਵੇਗਾ ਅਤੇ ਕੁਝ ਖਾਸ ਮੇਲਜ਼ ਨੂੰ ਤੁਹਾਡੇ ਇਨਬਾਕਸ 'ਚ ਉੱਪਰ ਦਿਖਾਵੇਗਾ । ਇਹ ਫੀਚਰ ਡਿਫਾਲਟ ਆਨ ਰਹਿੰਦਾ ਹੈ ਪਰ ਇਸ ਨੂੰ ਮੈਨੂਅਲੀ ਤਰੀਕੇ ਨਾਲ ਆਫ ਵੀ ਕੀਤਾ ਜਾ ਸਕਦਾ ਹੈ। ਇਸ ਫੀਚਰ ਨੂੰ ਆਫ ਕਰਨ ਦੇ ਲਈ ਤੁਹਾਨੂੰ ਜੀਮੇਲ ਦੀ ਸੈਟਿੰਗ 'ਚ ਜਾਣਾ ਹੋਵੇਗਾ।
ਅੱਗ ਨਾਲ ਗਰੀਬ ਵਿਅਕਤੀ ਦਾ ਘਰ ਸੜ ਕੇ ਸੁਆਹ, ਮਦਦ ਦੀ ਕੀਤੀ ਮੰਗ
NEXT STORY