ਨੈਨੀਤਾਲ— ਉੱਤਰਾਖੰਡ ਦੇ ਰਾਜਪਾਲ ਡਾ. ਕ੍ਰਿਸ਼ਨ ਕਾਂਤ ਪਾਲ ਨੇ ਸ਼ੁੱਕਰਾਵਰ ਨੂੰ ਟੀ-ਆਫ ਸ਼ਾਟ ਲਗਾਕੇ ਇਥੇ ਰਾਜਭਵਨ ਦੇ ਗੋਲਫ ਕਲੱਬ 'ਚ 16ਵੇਂ ਗਵਰਨਰਸ ਕੱਪ ਗੋਲਫ ਟੂਰਨਾਮੈਂਟ ਦਾ ਉਦਘਾਟਨ ਕੀਤਾ। 27 ਮਈ ਤੱਕ ਆਯੋਜਿਤ ਤਿੰਨ ਰੋਜ਼ਾ ਟੂਰਨਾਮੈਂਟ 'ਚ ਸਾਰੇ ਦੇਸ਼ ਦੇ 112 ਗੋਲਫਰ ਹਿੱਸਾ ਲੈ ਰਹੇ ਹਨ।
ਰਾਜਪਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜਭਵਨ ਗੋਲਫ ਕਲੱਬ ਨੈਨੀਤਾਲ ਨੂੰ ਇਕ ਗੋਲਫ ਸਥਲ ਦੇ ਰੂਪ 'ਚ ਵੀ ਪਛਾਣ ਦਿਵਾਉਣ ਦੇ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਲਈ ਇੰਡੀਅਨ ਗੋਲਫ ਯੂਨੀਅਨ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਟੂਰਨਾਮੈਂਟ ਦੇ ਦੌਰਾਨ ਉੱਤਰਾਖੰਡ ਸੱਭਿਆਚਾਰ ਵਿਭਾਗ ਵੱਲੋਂ 26 ਮਈ ਨੂੰ ਰਾਜ ਮਹਿਮਾਨ ਘਰ ਨੈਨੀਤਾਲ ਦੇ ਸੈਲੇ ਹਾਲ 'ਚ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਅਫਗਾਨੀ ਰਾਸ਼ਟਪਤੀ ਨੇ ਪੀ.ਐੱਮ ਮੋਦੀ ਨੂੰ ਟੈਗ ਕਰਕੇ ਰਾਸ਼ਿਦ ਖਾਨ 'ਤੇ ਦਿੱਤਾ ਇਹ ਬਿਆਨ
NEXT STORY