ਚਾਉਕੇ(ਰਜਿੰਦਰ)-ਅੱਤ ਦੀ ਪੈ ਰਹੀ ਗਰਮੀ 'ਚ ਪਿਆਸ ਬੁਝਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਠੰਡੇ ਪਾਣੀ ਨੂੰ ਤਰਸ ਚੁੱਕੇ ਹਨ। ਇਸ ਮੌਕੇ ਬਾਘ ਖਾਨ, ਰਜਿੰਦਰ ਸਿੰਘ, ਪਾਲ ਸਿੰਘ, ਮਨਜੀਤ ਸਿੰਘ, ਰਾਜੂ ਕੁਮਾਰ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਕੂਲ ਦਾ ਵਾਟਰ ਕੂਲਰ ਖਰਾਬ ਹੋਣ ਕਾਰਨ ਸਕੂਲੀ ਬੱਚੇ ਠੰਡੇ ਪਾਣੀ ਨੂੰ ਤਰਸ ਚੁੱਕੇ ਹਨ। ਬੱਚੇ ਆਪਣੀ ਪਿਆਸ ਬੁਝਾਉਣ ਲਈ ਸਕੂਲ ਤੋਂ ਬਾਹਰ ਆ ਕੇ ਦੁਕਾਨਾਂ ਤੋਂ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀ ਹਾਲਤ ਵੇਖ ਕੇ ਤਰਸ ਦੇ ਆਧਾਰ 'ਤੇ ਦੁਕਾਨਦਾਰ ਪਾਣੀ ਪਿਲਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਅੰਦਰ ਲੱਗੇ ਵਾਟਰ ਕੂਲਰ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਦੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਸਹੀ ਕੀਤਾ ਜਾਵੇ।
ਕੀ ਕਹਿਣਾ ਹੈ ਪ੍ਰਿੰਸੀਪਲ ਦਾ
ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ 'ਚ ਸਟਾਫ ਵੱਲੋਂ ਮਿਲ ਕੇ ਦੋ ਸਾਲ ਪਹਿਲਾ ਵਾਟਰ ਕੂਲਰ ਲਵਾਇਆ ਸੀ ਪਰ ਸਕੂਲ 'ਚ 850 ਵਿਦਿਆਰਥੀ ਤੇ ਕਰੀਬ 50 ਸਟਾਫ ਮੈਂਬਰ ਹਨ। ਇਕ ਵਾਟਰ ਕੂਲਰ ਆਪਣੀ ਕਪੈਸ਼ਟੀ ਤੋਂ ਜ਼ਿਆਦਾ ਪਾਣੀ ਠੰਡਾ ਨਹੀਂ ਕਰ ਸਕਦਾ। ਇਸ ਦੀ ਅਸੀਂ ਕਈ ਵਾਰ ਮੁਰੰਮਤ ਕਰਵਾ ਦਿੱਤੀ ਪਰ ਹੁਣ ਪਿਛਲੇ ਤਿੰਨ ਮਹੀਨਿਆਂ ਤੋਂ ਇਹ ਵਾਟਰ ਕੂਲਰ ਜਵਾਬ ਦੇ ਚੁੱਕਾ ਹੈ। ਉਨ੍ਹਾਂ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਸਕੂਲ ਅੰਦਰ ਤਿੰਨ ਵਾਟਰ ਕੂਲਰਾਂ ਦੀ ਲੋੜ ਹੈ। ਬੱਚਿਆਂ ਦੇ ਪਾਣੀ ਦੀ ਵਿਵਸਥਾ ਸਬੰਧੀ ਉਨ੍ਹਾਂ ਕਿਹਾ ਕਿ ਸਕੂਲ 'ਚ ਸਬਮਰਸੀਬਲ ਮੋਟਰ ਲਵਾਈ ਹੋਈ ਹੈ।
ਘਰ 'ਚੋਂ ਗਹਿਣੇ ਅਤੇ ਨਕਦੀ ਚੋਰੀ
NEXT STORY