ਗੁਰਦਾਸਪੁਰ (ਵਿਨੋਦ) : ਕੀੜੀ ਅਫਗਾਨਾ ਸ਼ਰਾਬ ਫੈਕਟਰੀ ਕਮ ਸ਼ੂਗਰ ਮਿੱਲ ਹਾਦਸੇ 'ਚ ਪੰਜਾਬ ਸਰਕਾਰ ਨੇ ਅੱਜ ਇਕ ਸਖਤ ਕਾਰਵਾਈ ਕਰਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ ਅਤੇ ਐੱਸ. ਡੀ. ਓ ਅੰਮ੍ਰਿਤਪਾਲ ਸਿੰਘ ਚਾਹਲ ਨੂੰ ਇਸ ਮਾਮਲੇ 'ਚ ਲਾਪਰਵਾਹੀ ਕਰਨ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਮਾਮਲੇ ਦੀ ਗੰਭੀਰਤਾਂ ਨਾਲ ਲਿਆ ਹੈ, ਕਿਉਂਕਿ ਏ. ਬੀ ਗ੍ਰੇਨ ਸਿਪ੍ਰਟ ਲਿਮਟਿਡ ਕਮ ਸ਼ੂਗਰ ਮਿੱਲ ਕੀੜੀ ਅਫਗਾਨਾ 'ਚ 16 ਮਈ ਨੂੰ ਅਚਾਨਕ ਇਕ ਟੈਂਕ 'ਚੋਂ ਗਰਮ ਸੀਰਾ ਰਜਵਾਹੇ ਦੇ ਮਧਿਅਮ ਨਾਲ ਬਿਆਸ ਦਰਿਆ 'ਚ ਚਲਾ ਗਿਆ ਸੀ ਤੇ ਬਿਆਸ ਦਰਿਆ 'ਚ ਪਾਣੀ ਦੇ ਉਪਰ ਸੀਰੇ ਦੀ ਤੈਅ ਜੰਮਣ ਕਾਰਨ ਲਗਭਗ 10 ਲੱਖ ਮੱਛੀਆਂ ਮਾਰ ਗਈਆਂ ਸਨ। ਜਿਸ ਸੰਬੰਧੀ ਮੰਤਰੀ ਨੇ ਸਮੇਂ-ਸਮੇਂ 'ਤੇ ਇਸ ਮਿੱਲ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਗਹਿਰਾਈ ਨਾਲ ਚੈਕਿੰਗ ਨਾ ਕਰਨ ਦੇ ਕਾਰਨ ਹੋਈ ਦੁਰਘਟਨਾ ਦੇ ਲਈ ਐਕਸੀਅਨ ਕੁਲਦੀਪ ਸਿੰਘ ਤੇ ਐੱਸ. ਡੀ. ਓ ਅਮ੍ਰਿੰਤਪਾਲ ਸਿੰਘ ਨੂੰ ਦੋਸ਼ੀ ਠਹਿਰਾਉਦੇ ਹੋਏ ਮੁਅੱਤਲ ਕਰਨ ਦਾ ਆਦੇਸ਼ ਦਿੱਤਾ।
ਅਗੇਤੇ ਝੋਨੇ ਦੀ ਲਵਾਈ ਨੂੰ ਪੂਰੀ ਸਖਤੀ ਨਾਲ ਰੋਕਿਆ ਜਾਵੇਗਾ : ਜ਼ਿਲਾ ਖੇਤੀਬਾੜੀ ਅਫ਼ਸਰ
NEXT STORY