ਨਵੀਂ ਦਿੱਲੀ— ਚਿਹਰੇ ਦੇ ਨਾਲ ਬੁੱਲ੍ਹਾਂ ਦੀ ਖੂਬਸੂਰਤੀ ਵੀ ਬਹੁਤ ਅਹਿਮਿਅਤ ਰੱਖਦੀ ਹੈ। ਵਧਦੀ ਉਮਰ 'ਚ ਚਿਹਰੇ 'ਤੇ ਝੁਰੜੀਆਂ ਪੈਣਾ ਆਮ ਹੈ ਪਰ ਜਦੋਂ ਇਹ ਝੁਰੜੀਆਂ ਬੁੱਲਾਂ 'ਤੇ ਨਜ਼ਰ ਆਉਣ ਲੱਗੇ ਤਾਂ ਬਹੁਤ ਹੀ ਭੱਦੀ ਲੱਗਣ ਲੱਗਦੀਆਂ ਹਨ। ਅਸਲ 'ਚ ਸਾਡੇ ਬੁੱਲ ਕੋਲੇਜਨ ਨਾਲ ਬਣੇ ਹੁੰਦੇ ਹਨ ਜਿਸ ਦਾ ਉਤਪਾਦਨ ਉਮਰ ਵਧਣ ਦੇ ਨਾਲ ਘੱਟ ਹੋਣ ਲੱਗਦਾ ਹੈ। ਬੁੱਲਾਂ 'ਤੇ ਲਾਈਨਸ ਮਤਲੱਬ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। ਜੇ ਤੁਸੀਂ ਵੀ ਬੁੱਲ੍ਹਾਂ ਦੀਆਂ ਝੁਰੜੀਆਂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਬੁੱਲ੍ਹ ਮੁਲਾਇਮ ਅਤੇ ਝੁਰੜੀਆਂ ਮੁਕਤ ਦਿੱਖਣ ਲੱਗਦੇ ਹਨ।
1. ਸ਼ਹਿਦ
ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਐਕਸਫੋਲਿਏਟ ਕਰੋ ਕਿਉਂਕਿ ਇਸ ਨਾਲ ਬੁੱਲ੍ਹਾਂ ਦੀ ਮ੍ਰਿਤ ਕੋਸ਼ੀਕਾਵਾਂ ਹੱਟ ਜਾਂਦੀਆਂ ਹਨ। ਇਸ ਲਈ ਸ਼ੱਕਰ 'ਚ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ। ਫਿਰ ਬੁੱਲਾਂ ਨੂੰ ਸਰਕੁਲੇਸ਼ਨ ਮੋਸ਼ਨ 'ਚ ਰਗੜਦੇ ਹੋਏ ਸਾਫ ਕਰੋ। ਇਸ ਤੋਂ ਬਾਅਦ ਕੋਈ ਚੰਗਾ ਲਿਪ ਬਾਮ ਲਗਾ ਲਓ।
2. ਪਪੀਤਾ
ਸਕ੍ਰਬਿੰਗ ਲਈ ਪਪੀਤੇ ਦੀ ਪੇਸਟ 'ਚ ਰਵਾ ਅਤੇ ਸ਼ਹਿਦ ਦੀਆਂ ਕੁੱਝ ਬੂੰਦਾਂ ਮਿਲਾਓ। ਫਿਰ ਇਸ ਪੇਸਟ ਨੂੰ ਬੁੱਲ੍ਹਾਂ 'ਤੇ ਥੋੜ੍ਹੀ ਦੇਰ ਲਗਾਓ ਅਤੇ ਹਲਕੇ ਹੱਥਾਂ ਨਾਲ ਰਗੜਦੇ ਹੋਏ ਸਾਫ ਕਰੋ। ਇਸ ਤੋਂ ਬਾਅਦ ਲਿਪ ਬਾਮ ਲਗਾ ਲਓ।
3. ਦਾਲਚੀਨੀ
ਤੁਸੀਂ ਚਾਹੇ ਤਾਂ ਦਾਲਚੀਨੀ ਦੇ ਜਰੀਏ ਵੀ ਬੁੱਲ੍ਹਾਂ ਦੀਆਂ ਝੁਰੜੀਆਂ ਨੂੰ ਹਟਾ ਸਕਦੇ ਹੋ। ਇਸ ਲਈ ਦਾਲਚੀਨੀ ਪਾਊਡਰ 'ਚ ਨਾਰੀਅਲ ਤੇਲ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ। ਇਸ ਨੁਸਖੇ ਦੀ ਰੋਜ਼ ਵਰਤੋਂ ਕਰੋ।
4. ਐਲੋਵੇਰਾ
ਐਲੋਵੇਰਾ ਨੂੰ ਬੁੱਲ੍ਹਾਂ 'ਤੇ ਲਗਾਓ ਅਤੇ ਕੁਝ ਦੇਰ ਮਸਾਜ ਕਰਨ ਦੇ ਬਾਅਦ ਧੋ ਲਓ। ਇਸ ਨੂੰ ਦਿਨ 'ਚ 2 ਵਾਰ ਲਗਾਓ। ਇਸ ਨਾਲ ਝੁਰੜੀਆਂ ਦੂਰ ਹੋ ਜਾਣਗੀਆਂ।
5. ਵਿਟਾਮਿਨ ਈ ਤੇਲ
ਵਿਟਾਮਿਨ ਈ 'ਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਮੁਲਾਇਮ ਅਤੇ ਝੁਰੜੀਆਂ ਤੋਂ ਦੂਰ ਰੱਖਦੇ ਹਨ। ਤੁਸੀਂ ਚਾਹੋ ਤਾਂ ਵਿਟਾਮਿਨ ਈ ਤੇਲ 'ਚ ਬਾਦਾਮ ਤੇਲ ਮਿਲਾ ਸਕਦੇ ਹੋ।
ਕਰਮਜੀਤ ਅਨਮੋਲ ਨੇ ਪਾਇਆ ਜਸਵਿੰਦਰ ਭੱਲਾ ਤੇ ਉਪਾਸਨਾ ਸਿੰਘ ਵਿਚਾਲੇ ਵੈਰ (ਵੀਡੀਓ)
NEXT STORY