ਜੈਤੋ (ਰਘੂਨੰਦਨ ਪਰਾਸ਼ਰ)-ਰੱਖਿਆ ਮੰਤਰਾਲੇ ਨੇ ਕਿਹਾ ਕਿ ਰੱਖਿਆ ਮੁਖੀ (ਸੀ.ਡੀ.ਐੱਸ.) ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਅਗਨੀਵੀਰ ਨਾ ਸਿਰਫ ਫ਼ੌਜੀ ਬਲਕਿ ਪ੍ਰੇਰਕ ਅਤੇ ਦੇਸ਼ ਦੀ ਸੰਪ੍ਰਭੂਤਾ ਦੇ ਵੀ ਰੱਖਿਅਕ ਹਨ। ਸੋਮਵਾਰ ਨੂੰ ਮਰਾਠਾ ਰੈਜੀਮੈਂਟਲ ਸੈਂਟਰ ਅਤੇ ਏਅਰਮੈਨ ਟ੍ਰੇਨਿੰਗ ਸਕੂਲ (ਏ.ਟੀ.ਐੱਸ.), ਬੇਲਗਾਵੀ 'ਚ ਸਿਖਲਾਈ ਲੈ ਰਹੇ ਅਗਨੀਵੀਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਹ ਗੱਲ ਕਹੀ। ਫ਼ੌਜੀ ਸੇਵਾ ਦੇ ਸ਼੍ਰੇਸ਼ਠ ਉਦੇਸ਼ ਅਤੇ ਫ਼ੌਜੀ ਢਾਂਚੇ ਤਹਿਤ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਰੱਖਿਆ ਮੁਖੀ ਨੇ ਮਰਾਠਾ ਰੈਜੀਮੈਂਟਲ ਸੈਂਟਰ ਵਿਚ ਹਥਿਆਰਬੰਦ ਬਲਾਂ ਵਿਚ ਸ਼ਾਮਿਲ ਹੋਣ ਲਈ ਅਗਨੀਵੀਰਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ- ਈਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਦੀ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਕੀਤਾ ਰਾਸ਼ਟਰੀ ਸੋਗ ਦਾ ਐਲਾਨ
ਉਨ੍ਹਾਂ ਕਿਹਾ ਕਿ ਇਹ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਅਸਾਧਾਰਨ ਕਰਤੱਵਾਂ ਦਾ ਪ੍ਰਮਾਣ ਹੈ। ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਆਉਣ ਵਾਲੀਆਂ ਵਿਅਕਤੀਗਤ ਚੁਣੌਤੀਆਂ ਵਾਤਾਵਰਨ ਵਿਚ ਕੰਮ ਕਰਦੇ ਸਮੇਂ ਆਉਣ ਵਾਲੀਆਂ ਰੁਕਾਵਟਾਂ ਨੂੰ ਸਵੀਕਾਰ ਕਰਦੇ ਹੋਏ ਜਨਰਲ ਅਨਿਲ ਚੌਹਾਨ ਨੇ ਭਰੋਸਾ ਦਿੱਤਾ ਕਿ ਵੱਖ-ਵੱਖ ਮੁਸ਼ਕਲਾਂ ਦੇ ਬਾਵਜੂਦ ਅਗਨੀਵੀਰਾਂ ਨੂੰ ਫ਼ੌਜੀ ਸੇਵਾ ਬੇਹੱਦ ਹਿਤਕਾਰੀ ਲੱਗੇਗੀ। ਜੰਗ ਦੀ ਉਭਰਦੀ ਪ੍ਰਕਿਰਤੀ ਦੇ ਬਾਰੇ ਵਿਚ ਉਨ੍ਹਾਂ ਕਿਹਾ ਕਿ ਸਾਈਬਰ ਜੰਗ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਅਸੀਮਤ ਖ਼ਤਰਿਆਂ ਨੇ ਭਵਿੱਖ ਵਿਚ ਸੰਘਰਸ਼ ਦੀ ਜਟਿਲਤਾ ਤੇ ਬੇਯਕੀਨੀ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਹੁਣ ਇਹ ਤੱਤ ਜੰਗ ਦੇ ਮੈਦਾਨ ਦੇ ਅਭਿੰਨ ਅੰਗ ਬਣ ਗਏ ਹਨ।

ਇਹ ਵੀ ਪੜ੍ਹੋ- ਆਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਬਿੱਟੂ 'ਤੇ ਕੱਸਿਆ ਤੰਜ, ਕਿਹਾ- 'ਇਹ ਤਾਂ ਚੰਗੀਆਂ ਗੱਲਾਂ ਨਹੀਂ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਭਵ ਨੂੰ ਲੈ ਕੇ ਸੀ. ਐੱਮ. ਹਾਊਸ ਪਹੁੰਚੀ ਦਿੱਲੀ ਪੁਲਸ, ਮਾਲੀਵਾਲ ਕੁੱਟਮਾਰ ਕੇਸ ਦਾ ਸੀਨ ਕੀਤਾ ਰੀਕ੍ਰਿਏਟ
NEXT STORY