ਜਲੰਧਰ-ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਭਾਰਤ 'ਚ ਆਪਣੇ ਨਵਾਂ ਸਟਾਈਲਿਸ਼ ਮੋਟੋ ਸਕੂਟਰ ਡਿਓ (Moto Scooter Dio) ਲਾਂਚ ਕਰ ਦਿੱਤਾ ਹੈ। ਹੋਂਡਾ ਦਾ ਮੋਟੋ ਡਿਓ ਯੂਥ 'ਚ ਕਾਫੀ ਪਾਪੂਲਰ ਸਕੂਟਰ ਹੈ। ਹੁਣ ਇਹ ਹੋਰ ਵੀ ਜਿਆਦਾ ਪ੍ਰੀਮਿਅਮ ਹੋ ਗਿਆ ਹੈ। ਇਹ 2 ਨਵੇਂ ਵੇਰੀਐਂਟਸ ਅਤੇ 9 ਕਲਰਸ ਨਾਲ 51,292 ਰੁਪਏ (ਐਕਸ ਸ਼ੋਰੂਮ ਦਿੱਲੀ) ਕੀਮਤ ਨਾਲ ਪੇਸ਼ ਹੋਇਆ ਹੈ।
ਹੋਂਡਾ ਮੋਟਕਸਾਈਕਲ ਐਂਡ ਸਕੂਟਰ ਇੰਡੀਆ ਦੇ ਸੀਨੀਅਰ ਵਾਈਸ ਪ੍ਰੈਂਜੀਡੈਂਟ ਵਾਈ. ਐੱਸ. ਗੁਲੇਰੀਆ ਨੇ ਕਿਹਾ ਹੈ ਕਿ ''ਪਿਛਲੇ 15 ਸਾਲਾਂ ਤੋਂ ਡਿਓ ਮਾਰਕੀਟ 'ਚ ਵਧੀਆ ਕਰ ਰਿਹਾ ਹੈ, 2018 'ਚ ਇਹ ਹੁਣ ਹੋਰ ਵੀ ਯੂਥਫੁੱਲ ਹੋ ਚੁੱਕਿਆ ਹੈ। ਇਸ 'ਚ ਹੁਣ ਸਟਾਈਲਿਸ਼ ਲੁਕਸ, ਨਵਾਂ ਡਿਜੀਟਲ ਮੀਟਰ, ਨਵਾਂ ਐੱਲ. ਈ. ਡੀ. ਹੈੱਡਲੈਂਪਸ, 4 ਇਨ ਵਨ ਲਾਕ ਸੀਟ ਓਪਨਰ ਸਵਿੱਚ ਵਰਗੇ ਫੀਚਰਸ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇਹ ਨਵੇਂ ਕਲਰਸ 'ਚ ਵੀ ਮਿਲੇਗਾ। ਇਹ ਭਾਰਤ ਦਾ ਸਭ ਤੋਂ ਜਿਆਦਾ ਐਕਸਪੋਰਟ ਹੋਣ ਵਾਲਾ ਸਕੂਟਰ ਹੈ ਅਤੇ ਹੁਣ ਤੱਕ ਇਸ ਦੀ 5 ਲੱਖ ਯੂਨਿਟਸ ਐਕਸਪੋਰਟ ਹੋ ਚੁੱਕੀਆਂ ਹਨ।''
ਡਿਓ ਸਕੂਟਰ 'ਚ 109.19 ਸੀ. ਸੀ. ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਲੱਗਾ ਹੈ। ਇਹ ਇੰਜਣ 7,000 ਆਰ. ਪੀ. ਐੱਮ. 'ਤੇ 8 ਐੱਮ. ਪੀ. ਦੀ ਪਾਵਰ ਅਤੇ 5500 ਆਰ. ਪੀ. ਐੱਮ. 'ਤੇ 8.91 ਐੱਨ. ਐੱਮ. ਟਾਰਕ ਜਨਰੇਟ ਕਰਦਾ ਹੈ। ਇੰਜਣ ਵੀ-ਮੈਟਿਕ ਸੀ. ਵੀ. ਟੀ. ਗਿਅਰ ਬਾਕਸ ਨਾਲ ਲੈਸ ਹੈ। ਇਹ ਸਕੂਟਰ ਬੀ ਐੱਸ-9V ਸਟੈਂਡਰਡ ਨਾਲ ਲੈਸ ਹੈ। ਹੋਂਡਾ ਡਿਓ ਦਾ ਮੁਕਾਬਲਾ ਯਾਮਾਹਾ cygnus Ray-ZR ਨਾਲ ਹੋਵੇਗਾ।
ਮੈਚ ਜੇਤੂ ਉਮੇਸ਼ ਯਾਦਵ ਨੇ ਖੋਲਿਆ ਰਾਜ, ਦੱਸਿਆ ਕਿਵੇਂ ਇਕ ਹੀ ਓਵਰ 'ਚ ਕੀਤਾ ਗੇਲ ਅਤੇ ਰਾਹੁਲ ਦਾ ਸ਼ਿਕਾਰ
NEXT STORY