ਬਟਾਲਾ, (ਬੇਰੀ)- ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਦਿੱਤੀ ਦਰਖਾਸਤ 'ਚ ਰਵਿੰਦਰ ਕੌਰ ਵਾਸੀ ਅਜੀਤ ਨਗਰ ਬਟਾਲਾ ਨੇ ਦੱਸਿਆ ਕਿ ਉਸਦਾ ਵਿਆਹ ਦਲਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਕੋਟ ਮਿੱਤ ਸਿੰਘ ਜ਼ਿਲਾ ਤਰਨਤਾਰਨ ਨਾਲ 16 ਜੂਨ 2015 ਨੂੰ ਹੋਇਆ ਸੀ ਜੋ ਵਿਆਹ ਤੋਂ ਬਾਅਦ ਘੱਟ ਦਾਜ ਲਿਆਉਣ ਕਾਰਨ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਕੁੱਟ-ਮਾਰ ਵੀ ਕਰਦਾ ਸੀ। ਉਕਤ ਮਾਮਲੇ ਦੀ ਫੈਮਿਲੀ ਵੈੱਲਫੇਅਰ ਕਮੇਟੀ ਜ਼ਿਲਾ ਗੁਰਦਾਸਪੁਰ ਅਤੇ ਸਿਵਲ ਜੱਜ-ਕਮ-ਸੀ. ਜੇ. ਐੱਮ. ਰਵਿੰਦਰਜੀਤ ਸਿੰਘ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਂਚ ਕਰਨ ਤੋਂ ਬਾਅਦ ਦਲਜੀਤ ਸਿੰਘ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਲਿਆ ਹੈ।
ਮੋਟਰਸਾਈਕਲਾਂ ਦੀ ਟੱਕਰ 'ਚ ਬੱਚੇ ਸਮੇਤ 5 ਜ਼ਖ਼ਮੀ
NEXT STORY