ਲੰਡਨ (ਭਾਸ਼ਾ): ਸਕਾਟਲੈਂਡ ਦੇ ਪਹਿਲੇ ਮੰਤਰੀ ਹਮਜ਼ਾ ਯੂਸਫ ਨੇ ਬੇਭਰੋਸਗੀ ਮਤੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਕੁਝ ਦਿਨ ਪਹਿਲਾਂ ਹਮਜ਼ਾ ਦੀ ਅਗਵਾਈ ਵਾਲੀ ਸਕਾਟਿਸ਼ ਨੈਸ਼ਨਲ ਪਾਰਟੀ (ਐਸ.ਐਨ.ਪੀ) ਨੇ ਨੀਤੀਗਤ ਮੁੱਦਿਆਂ ਨੂੰ ਲੈ ਕੇ ਟਕਰਾਅ ਤੋਂ ਬਾਅਦ ਗ੍ਰੀਨ ਪਾਰਟੀ ਨਾਲ ਗਠਜੋੜ ਤੋੜ ਦਿੱਤਾ ਸੀ। ਪਾਕਿਸਤਾਨੀ ਮੂਲ ਦੇ 39 ਸਾਲਾ ਹਮਜ਼ਾ ਨੇ ਪਿਛਲੇ ਸਾਲ ਮਾਰਚ ਵਿੱਚ ਸਕਾਟਲੈਂਡ ਦੇ ਪਹਿਲੇ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਹ ਅਹੁਦਾ ਸੰਭਾਲਣ ਵਾਲੇ ਉਹ ਪਹਿਲੇ ਮੁਸਲਿਮ ਨੇਤਾ ਹਨ।
ਪੜ੍ਹੋ ਇਹ ਅਹਿਮ ਖ਼ਬਰ-ਯੂਰਪ ਦੇ ਸਭ ਤੋਂ ਵੱਡੇ lagoon ਦੀ ਸੁਰੱਖਿਆ ਲਈ ਲੜਨ ਵਾਲੀ ਟੇਰੇਸਾ ਵਿਸੇਂਟ ਨੂੰ 'ਗ੍ਰੀਨ ਨੋਬਲ' ਪੁਰਸਕਾਰ
ਸਕਾਟਿਸ਼ ਸਰਕਾਰ ਦਾ ਸਾਰਾ ਕੰਮ ਪਹਿਲਾ ਮੰਤਰੀ ਹੀ ਸੰਭਾਲਦਾ ਹੈ। ਇਹ ਅਹੁਦਾ ਪ੍ਰਧਾਨ ਮੰਤਰੀ ਦੇ ਬਰਾਬਰ ਮੰਨਿਆ ਜਾਂਦਾ ਹੈ। ਯੂਸਫ਼ ਨੇ ਵੱਧ ਰਹੇ ਨੀਤੀਗਤ ਮਤਭੇਦਾਂ ਦੇ ਵਿਚਕਾਰ ਪਿਛਲੇ ਹਫ਼ਤੇ ਗ੍ਰੀਨ ਪਾਰਟੀ ਨਾਲ ਆਪਣਾ ਗਠਜੋੜ ਖ਼ਤਮ ਕਰ ਦਿੱਤਾ ਸੀ, ਜਿਸ ਕਾਰਨ ਉਸਦੀ ਘੱਟ ਗਿਣਤੀ ਸਰਕਾਰ 'ਤੇ ਸੰਕਟ ਆ ਗਿਆ ਸੀ। ਗ੍ਰੀਨ ਪਾਰਟੀ ਨੇ ਵਿਰੋਧੀ ਦਲਾਂ- ਕੰਜ਼ਰਵੇਟਿਵ, ਲੇਬਰ ਅਤੇ ਲਿਬਰਲ ਡੈਮੋਕਰੇਟਸ ਨਾਲ ਮਿਲ ਕੇ ਦੋ ਅਵਿਸ਼ਵਾਸ ਪ੍ਰਸਤਾਵਾਂ ਦਾ ਸਮਰਥਨ ਕੀਤਾ, ਜਿਸ ਵਿੱਚ ਯੂਸਫ ਖ਼ਿਲਾਫ਼ ਅਵਿਸ਼ਵਾਸ਼ ਪ੍ਰਸਤਾਵ ਸ਼ਾਮਲ ਸੀ। ਯੂਸਫ ਨੇ ਕਿਹਾ, "ਇਸ ਹਫਤੇ ਅਵਿਸ਼ਵਾਸ ਪ੍ਰਸਤਾਵ ਲਿਆਉਣਾ ਸੰਭਵ ਸੀ ਅਤੇ ਮੈਂ ਸਿਰਫ ਸੱਤਾ ਨੂੰ ਬਰਕਰਾਰ ਰੱਖਣ ਲਈ ਆਪਣੇ ਮੁੱਲਾਂ ਅਤੇ ਸਿਧਾਂਤਾਂ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹਾਂ।"
ਐਡਿਨਬਰਗ ਵਿੱਚ ਸਕਾਟਲੈਂਡ ਦੇ ਪਹਿਲੇ ਮੰਤਰੀ ਦੀ ਸਰਕਾਰੀ ਰਿਹਾਇਸ਼, ਬਿਊਟ ਹਾਊਸ ਵਿੱਚ ਇੱਕ ਭਾਸ਼ਣ ਵਿੱਚ ਯੂਸਫ਼ ਨੇ ਕਿਹਾ,"ਮੈਨੂੰ ਅਫ਼ਸੋਸ ਹੈ ਕਿ ਪਹਿਲੇ ਮੰਤਰੀ ਵਜੋਂ ਮੇਰਾ ਕਾਰਜਕਾਲ ਖ਼ਤਮ ਹੋ ਰਿਹਾ ਹੈ ਪਰ ਮੈਂ ਆਪਣੇ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਪਾ ਕੇ ਬਹੁਤ ਧੰਨਵਾਦੀ ਹਾਂ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿਉਂਕਿ ਬਹੁਤ ਘੱਟ ਲੋਕਾਂ ਨੂੰ ਇਹ ਮੌਕਾ ਮਿਲਦਾ ਹੈ।'' ਪਾਕਿਸਤਾਨੀ ਅਤੇ ਕੀਨੀਆ ਮੂਲ ਦੇ ਯੂਸਫ ਨੇ ਬ੍ਰਿਟੇਨ ਦੀ ਵਿਭਿੰਨਤਾ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਸੰਬੋਧਨ 'ਚ ਰਿਸ਼ੀ ਸੁਨਕ ਨੂੰ ਬ੍ਰਿਟੇਨ ਦਾ ਪਹਿਲਾ ਹਿੰਦੂ ਪ੍ਰਧਾਨ ਮੰਤਰੀ ਦੱਸਿਆ। ਉਸ ਨੇ ਕਿਹਾ,''ਅਸੀਂ ਹੁਣ ਬ੍ਰਿਟੇਨ ਵਿਚ ਰਹਿੰਦੇ ਹਾਂ, ਜਿੱਥੇ ਇਕ ਬ੍ਰਿਟਿਸ਼ ਹਿੰਦੂ ਪ੍ਰਧਾਨ ਮੰਤਰੀ (ਰਿਸ਼ੀ ਸੁਨਕ), ਲੰਡਨ ਦਾ ਇਕ ਮੁਸਲਮਾਨ ਮੇਅਰ (ਸਾਦਿਕ ਖਾਨ), ਵੈਲਸ਼ ਫਸਟ ਮਨਿਸਟਰ (ਵੌਨ ਗੈਥਿੰਗ) ਇਕ ਗੈਰ ਗੋਰਾ ਹੈ ਅਤੇ ਕੁਝ ਸਮੇਂ ਲਈ ਸਕਾਟਿਸ਼ ਏਸ਼ੀਅਨ (ਜੋਸੇਫ) ਪਹਿਲੇ ਮੰਤਰੀ ਹਨ।'' ਜੋਸੇਫ ਉਦੋਂ ਤੱਕ ਅਹੁਦੇ 'ਤੇ ਬਣੇ ਰਹਿਣਗੇ ਜਦੋਂ ਤੱਕ ਸਕਾਟਿਸ਼ ਸੰਸਦ ਵਿੱਚ ਉਨ੍ਹਾਂ ਦੀ ਥਾਂ ਪਹਿਲੇ ਮੰਤਰੀ ਦੀ ਚੋਣ ਨਹੀਂ ਹੋ ਜਾਂਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ : ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ
NEXT STORY