ਚੰਡੀਗੜ੍ਹ (ਰਿਸ਼ੂ, ਸੰਦੀਪ) : 12 ਸਾਲ ਪੁਰਾਣੇ ਬਹੁ-ਚਰਚਿਤ ਜੰਮੂ ਸੈਕਸ ਸਕੈਂਡਲ ਮਾਮਲੇ 'ਚ ਬੁੱਧਵਾਰ ਨੂੰ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਸਾਬਕਾ ਬੀ. ਐੱਸ. ਐੱਫ. ਡੀ. ਆਈ. ਜੀ, ਕੇ. ਸੀ. ਪਾਂਧੀ ਅਤੇ ਸਾਬਕਾ ਡੀ. ਐੱਸ. ਪੀ. ਅਸ਼ਰਫ ਮੀਰ ਨੂੰ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ, ਜਦੋਂ ਕਿ ਬਾਕੀ 3 ਦੋਸ਼ੀਆਂ ਸ਼ਬੀਰ ਅਸ਼ਰਫ ਲਾਵੇ, ਮਕਸੂਦ ਅਹਿਮਦ ਅਤੇ ਸ਼ਬੀਰ ਲੰਗੂ ਨੂੰ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਲ 2006 'ਚ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਜੰਮੂ-ਕਸ਼ਮੀਰ ਪੁਲਸ ਵਲੋਂ ਨਾਬਾਲਗ ਕਸ਼ਮੀਰੀ ਲੜਕੀਆਂ ਨਾਲ ਹੋਏ ਬਲਤਾਕਾਰ ਦੀਆਂ ਦੋ ਸੀਡੀਜ਼ ਬਰਾਮਦ ਕੀਤੀਆਂ ਗਈਆਂ ਸਨ। ਨਾਬਾਲਗਾਂ ਨੂੰ ਜ਼ਬਰਦਸਤੀ ਦੇਹ ਵਪਾਰ 'ਚ ਧੱਕਿਆ ਗਿਆ ਸੀ ਅਤੇ ਉਨ੍ਹਾਂ ਨੂੰ ਰਾਜਨੇਤਾਵਾਂ, ਨੌਕਰਸ਼ਾਹਾਂ ਅਤੇ ਪੁਲਸ ਅਧਿਕਾਰੀਆਂ ਨਾਲ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਕ ਇਸ ਕੇਸ 'ਚ ਸ਼੍ਰੀਨਗਰ 'ਚ ਵੇਸਵਾਪੁਣੇ ਦਾ ਧੰਦਾ ਕਰਨ ਵਾਲੀ ਸਬੀਨਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਸਕੈਂਡਲ 'ਚ ਸ਼ਾਮਲ ਲੋਕਾਂ ਦੀ ਇਕ ਸੂਚੀ ਤਿਆਰ ਕੀਤੀ ਗਈ ਸੀ।
Pics : ਅਮਰੀਕੀ ਮਾਡਲ ਨੇ ਬਿਕਨੀ 'ਚ ਕਰਵਾਇਆ ਹੌਟ ਫੋਟੋਸ਼ੂਟ
NEXT STORY