ਨਵੀਂ ਦਿੱਲੀ— ਸਨਰਾਈਜ਼ਰਸ ਹੈਦਰਾਬਾਦ ਭਾਵੇ ਹੀ ਆਈ.ਪੀ.ਐੱਲ. ਟੂਰਨਾਮੈਂਟ ਦਾ 54ਵਾਂ ਮੁਕਾਬਲਾ ਹਾਰ ਗਏ ਪਰ ਉਸ ਦੇ ਕਪਤਾਨ ਕੇਨ ਵਿਲੀਅਮਸਨ ਨੇ ਖਾਸ ਮੁਕਾਮ ਹਾਸਲ ਕਰ ਲਿਆ। ਵਿਲੀਅਮਸਨ ਨੇ 17 ਗੇਂਦਾਂ 'ਚ 36 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਉਹ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਆ ਗਿਆ ਹੈ।
ਕੇ.ਐੱਲ. ਰਾਹੁਲ ਨੂੰ ਛੱਡਿਆ ਪਿੱਛੇ
ਵਿਲੀਅਮਸਨ ਨੇ ਇਸ ਮਾਮਲੇ 'ਚ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐੱਲ. ਰਾਹੁਲ ਨੂੰ ਇਸ ਮਾਮਲੇ 'ਚ ਪਿੱਛੇ ਛੱਡਿਆ ਹੈ। ਰਾਹੁਲ 13 ਮੈਚਾਂ 'ਚ 6 ਅਰਧ ਸੈਂਕੜੇ ਦੀ ਮਦਦ ਨਾਲ 652 ਦੌੜਾਂ ਬਣਾ ਚੁੱਕਾ ਹੈ। ਇਸ ਦੇ ਨਾਲ ਹੀ ਵਿਲੀਅਮਸਨ 14 ਮੈਚਾਂ 'ਚ 8 ਅਰਧ ਸੈਂਕੜੇ ਲਗਾ ਕੇ 661 ਦੌੜਾਂ ਬਣਾ ਚੁੱਕੇ ਹਨ।
ਇਸ ਤੋਂ ਇਲਾਵਾ ਵਿਲੀਅਮਸਨ ਇਸ ਸੀਜ਼ਨ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਬਣ ਗਏ ਹਨ। ਉਸ ਦੇ ਪਿੱਛੇ ਦਿੱਲੀ ਡੇਅਰਡੇਵਿਲਸ ਦੇ ਕਪਤਾਨ ਰਿਸ਼ਭ ਪੰਤ ਅਤੇ ਰਾਈਲ ਚੈਲੇਂਜ਼ਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਹਨ। ਪੰਤ ਦੇ 13 ਮੈਚਾਂ 'ਚ 620, ਜਦਕਿ ਕੋਹਲੀ ਦੇ 14 ਮੈਚਾਂ 'ਚ 430 ਦੌੜਾਂ ਰਹੀਆਂ।
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗਣ ਵਾਲੀ ਮਹਿਲਾ ਤੇ ਉਸ ਦੇ ਸਾਥੀ ਖਿਲਾਫ ਮਾਮਲਾ ਦਰਜ
NEXT STORY