ਹਾਸਨ/ਨਵੀਂ ਦਿੱਲੀ— ਕਰਨਾਟਕ ਵਿਚ ਕਾਂਗਰਸ ਨੇ ਜਦ (ਐੱਸ) ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਪਰ ਇਸ ਦੇ ਬਾਵਜੂਦ ਉਸਦੇ ਅੰਦਰ ਹੀ ਡਿਪਟੀ ਸੀ. ਐੱਮ. ਅਹੁਦੇ ਨੂੰ ਲੈ ਕੇ ਘਮਾਸਾਨ ਚੱਲ ਰਿਹਾ ਹੈ। ਐੱਚ. ਡੀ. ਕੁਮਾਰਸਵਾਮੀ ਜਿਥੇ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਹਨ, ਉਥੇ ਇਹ ਮੰਗ ਉਠ ਰਹੀ ਹੈ ਕਿ ਕਿਸੇ ਲਿੰਗਾਇਤ ਵਿਧਾਇਕ ਨੂੰ ਡਿਪਟੀ ਸੀ. ਐੱਮ. ਦਾ ਅਹੁਦਾ ਦਿੱਤਾ ਜਾਵੇ। ਕਰਨਾਟਕ ਦੇ ਹੋਣ ਵਾਲੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਸੂਬੇ ਵਿਚ 5 ਸਾਲ ਤੱਕ ਸਥਿਰ ਸਰਕਾਰ ਦੇਣ ਲਈ ਆਪਣੀ ਸਹਿਯੋਗੀ ਪਾਰਟੀ ਕਾਂਗਰਸ ਸਮੇਤ ਸਾਰਿਆਂ ਕੋਲੋਂ ਅੱਜ ਸਹਿਯੋਗ ਮੰਗਿਆ।
ਕੁਮਾਰਸਵਾਮੀ ਹਾਸਨ ਜ਼ਿਲੇ ਵਿਚ ਹੋਲੇਨਰਸੀਪੁਰਾ ਸਥਿਤ ਲਕਸ਼ਮੀਨਾਰਾਇਣ ਮੰਦਰ ਵਿਚ ਦਰਸ਼ਨ ਕਰਨ ਲਈ ਪਹੁੰਚੇ ਸਨ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਸਮੇਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਾ ਇਕ ਚੁਣੌਤੀ ਹੈ ਅਤੇ ਉਹ ਹੋਰ ਪਾਰਟੀਆਂ ਦੇ ਘਟਨਾਕ੍ਰਮਾਂ 'ਤੇ ਨਜ਼ਦੀਕੀ ਨਜ਼ਰ ਰੱਖ ਰਹੇ ਹਨ। ਇਸ ਦੌਰਾਨ ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੇ ਸੋਨੀਆ ਅਤੇ ਰਾਹੁਲ ਨੂੰ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਕੁਮਾਰਸਵਾਮੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਦੀ ਪ੍ਰਧਾਨ
ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਗਠਜੋੜ ਸਰਕਾਰ ਦੀ ਰੂਪ-ਰੇਖਾ ਬਾਰੇ ਚਰਚਾ ਕੀਤੀ। ਕਾਂਗਰਸ ਦੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸਰਕਾਰ ਚਲਾਉਣ ਲਈ ਇਕ ਤਾਲਮੇਲ ਕਮੇਟੀ ਬਣਾਈ ਜਾਵੇਗੀ ਅਤੇ ਵਿਧਾਨ ਸਭਾ ਸਪੀਕਰ ਵੀ ਕਾਂਗਰਸ ਕੋਟੇ ਤੋਂ ਹੋਵੇਗਾ। ਇਸ ਤੋਂ ਪਹਿਲਾਂ ਸਵੇਰੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਕਰਨਾਟਕ ਵਿਚ ਤਾਜ਼ਾ ਸਿਆਸੀ ਘਟਨਾਕ੍ਰਮ ਬਾਰੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਜਾਣਕਾਰੀ ਦਿੱਤੀ। ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਅਤੇ ਗੁਲਾਮ ਨਬੀ ਆਜ਼ਾਦ ਅਤੇ ਪਾਰਟੀ ਦੇ ਕਰਨਾਟਕ ਮੁਖੀ ਕੇ. ਸੀ. ਵੇਣੂਗੋਪਾਲ ਰਾਹੁਲ ਗਾਂਧੀ ਨੂੰ ਮਿਲੇ ਅਤੇ ਸੂਬੇ ਵਿਚ ਕਾਂਗਰਸ ਵਿਧਾਇਕਾਂ ਦੀ ਭਾਵਨਾ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ।
ਪਾਕਿ ਦੀ ਸਿੰਧੂ ਜਲ ਸੰਧੀ ਸੰਬੰਧੀ ਸ਼ਿਕਾਇਤਾਂ 'ਤੇ ਵਿਸ਼ਵ ਬੈਂਕ 'ਚ ਸੁਣਵਾਈ ਸ਼ੁਰੂ
NEXT STORY