ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਉਸਾਰੀ ਘਪਲੇ 'ਚ ਮੁਲਜ਼ਮ ਬਣਾਏ ਗਏ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦੇ 4 ਅਧਿਕਾਰੀਆਂ ਦੀ ਪੇਸ਼ਗੀ ਜ਼ਮਾਨਤ ਨਾਮਨਜ਼ੂਰ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਉਨ੍ਹਾਂ ਇਨ੍ਹਾਂ ਵਿਰੁੱਧ ਲੱਗੇ ਦੋਸ਼ ਸੰਗੀਨ ਹਨ। ਇਨ੍ਹਾਂ ਅਧਿਕਾਰੀਆਂ 'ਤੇ 3 ਕਰੋੜ ਰੁਪਏ ਦੇ ਕਥਿਤ ਉਸਾਰੀ ਘਪਲੇ 'ਚ 1 ਠੇਕੇਦਾਰ ਦੇ ਨਾਲ ਰਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਹੈ। ਵਿਸ਼ੇਸ਼ ਜੱਜ ਸੰਜੇ ਖਾਨਗਵਾਲ ਨੇ ਇਨ੍ਹਾਂ ਅਧਿਕਾਰੀਆਂ ਦੀ ਰਿੱਟ ਖਾਰਜ ਕਰ ਦਿੱਤੀ ਅਤੇ ਕਿਹਾ ਕਿ ਇਹ ਅਦਾਲਤ ਦੀ ਰਖਵਾਲੀ ਦੇ ਪਾਤਰ ਨਹੀਂ। ਵਿਸ਼ੇਸ਼ ਜੱਜ ਨੇ ਇਸੇ ਮਾਮਲੇ 'ਚ ਠੇਕੇਦਾਰ ਵਿਨੇ ਬਾਂਸਲ ਦੀ ਜ਼ਮਾਨਤ ਖਾਰਜ ਕਰਦੇ ਹੋਏ ਉਸ ਨੂੰ ਜੇਲ ਭੇਜ ਦਿੱਤਾ ਸੀ।
ਦਿੱਲੀ ਪੁਲਸ ਦੀ ਭ੍ਰਿਸ਼ਟਾਚਾਰ-ਰੋਕੂ ਸ਼ਾਖਾ ਵਲੋਂ ਦਰਜ ਕੀਤੀ ਗਈ ਇਕ ਐੱਫ. ਆਈ. ਆਰ. 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਿਸ਼ਤੇਦਾਰ ਸੁਰਿੰਦਰ ਬਾਂਸਲ ਦੇ ਪੁੱਤਰ ਵਿਨੇ ਬਾਂਸਲ ਸਮੇਤ ਪੀ. ਡਬਲਿਊ. ਡੀ. ਦੇ ਕਾਰਜਕਾਰੀ ਇੰਜੀਨੀਅਰ ਪ੍ਰਵੀਨ ਕੁਮਾਰ ਕਥੂਰੀਆ, ਸਹਾਇਕ ਇੰਜੀਨੀਅਰ ਸੁਰੇਸ਼ ਪਾਲ ਅਤੇ ਜੂਨੀਅਰ ਇੰਜੀਨੀਅਰ ਬਲਜੀਤ ਸਿੰਘ ਅਤੇ ਅਸ਼ੂਤੋਸ਼ ਸਿੰਘ ਨਾਮਜ਼ਦ ਹਨ।
ਸ਼੍ਰੀਦੇਵੀ ਦੇ ਮੌਤ ਵਾਲੇ ਕਮਰੇ 'ਚ ਆਏ ਵੱਡੇ ਬਦਲਾਅ, ਦਾਊਦ ਇਬਰਾਹਿਮ ਨਾਲ ਮੁੜ ਜੁੜਿਆ ਸੰਬੰਧ
NEXT STORY