ਰਮਦਾਸ, (ਸਾਰੰਗਲ)- ਇਕਦਮ ਤਾਪਮਾਨ 40 ਡਿਗਰੀ ਦੇ ਪਾਰ ਪਹੁੰਚ ਜਾਣ ਕਰ ਕੇ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਵਧੀ ਗਰਮੀ ਅਤੇ ਲੂ ਕਾਰਨ ਲੋਕ ਆਪਣੇ ਘਰਾਂ ਵਿਚ ਹੀ ਰਹਿਣਾ ਪਸੰਦ ਕਰ ਰਹੇ ਹਨ, ਜਿਸ ਕਰ ਕੇ ਬਾਜ਼ਾਰਾਂ 'ਚ ਸੁੰਨਸਾਨ ਛਾਈ ਹੋਈ ਹੈ ਅਤੇ ਦੁਕਾਨਦਾਰਾਂ ਦੇ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਏ ਹਨ। ਲੂ ਅਤੇ ਗਰਮੀ ਵੱਧ ਜਾਣ ਕਾਰਨ ਸਮੇਂ 'ਤੇ ਸਕੂਲ-ਕਾਲਜ ਜਾਣ ਵਾਲੇ ਲੜਕੇ-ਲੜਕੀਆਂ ਆਪਣੇ-ਆਪ ਨੂੰ ਕੱਪੜਿਆਂ ਨਾਲ ਢੱਕ ਕੇ ਨਿਕਲਦੇ ਹਨ।
ਆਈਸਕ੍ਰੀਮ, ਕੋਲਡ ਡ੍ਰਿੰਕ ਤੇ ਜੂਸ ਵੇਚਣ ਵਾਲਿਆਂ ਦੀ ਚਾਂਦੀ: ਵੱਧਦੀ ਗਰਮੀ ਕਾਰਨ ਜਿਥੇ ਬਾਜ਼ਾਰਾਂ ਵਿਚ ਸੁੰਨਸਾਨ ਛਾਈ ਹੋਈ ਹੈ ਅਤੇ ਦੁਕਾਨਦਾਰੀ ਠੱਪ ਹੋ ਗਈ ਹੈ, ਉਥੇ ਆਈਸਕ੍ਰੀਮ, ਕੋਲਡ ਡਿੰ੍ਰਕ, ਗੰਨੇ ਦਾ ਜੂਸ ਤੇ ਹੋਰ ਠੰਡੇ ਪਦਾਰਥ ਵੇਚਣ ਵਾਲਿਆਂ ਦੀ ਚਾਂਦੀ ਲੱਗੀ ਹੋਈ ਹੈ।
ਇਨ੍ਹਾਂ ਦੁਕਾਨਾਂ ਅਤੇ ਰੇਹੜੀਆਂ 'ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਲੋਕ ਗਰਮੀ ਤੋਂ ਰਾਹਤ ਪਾਉਣ ਲਈ ਆਈਸਕ੍ਰੀਮ ਤੇ ਕੋਲਡ ਡ੍ਰਿੰਕ ਤੋਂ ਇਲਾਵਾ ਗੰਨੇ ਦਾ ਜੂਸ, ਨਿੰਬੂ ਪਾਣੀ, ਲੱਸੀ ਤੇ ਹੋਰ ਠੰਡੇ ਪਦਾਰਥਾਂ ਦਾ ਸੇਵਨ ਕਰਦੇ ਦੇਖੇ ਗਏ। ਸਬਜ਼ੀਆਂ 'ਤੇ ਮਾੜਾ ਅਸਰ: ਤੇਜ਼ ਗਰਮੀ ਤੇ ਲੂ ਕਾਰਨ ਸਬਜ਼ੀਆਂ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਲੂ ਕਾਰਨ ਸਬਜ਼ੀਆਂ ਸੁੱਕ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਝਾੜ 'ਤੇ ਵੀ ਬਹੁਤ ਫਰਕ ਪੈਂਦਾ ਹੈ।
ਠੱਗੀ ਮਾਰਨ ਦੇ ਦੋਸ਼ਾਂ 'ਚ ਇੰਸਟੀਚਿਊਟ ਦਾ ਮਾਲਕ ਗ੍ਰਿਫਤਾਰ
NEXT STORY