ਜਲੰਧਰ-ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਆਪਣੀ ਕੰਮਪੈਕਟ ਐੱਸ. ਯੂ. ਵੀ. (SUV) 'ਤੇ ਕੰਮ ਕਰ ਰਹੀਂ ਹੈ, ਜਿਸ ਦਾ ਕੋਡਨੇਮ S201 ਹੈ। ਕੰਪਨੀ ਆਪਣੀ ਇਸ ਸਬ-ਕੰਪੈਕਟ ਐੱਸ. ਯੂ. ਵੀ. ਨੂੰ ਭਾਰਤੀ ਬਾਜ਼ਾਰ 'ਚ ਇਸ ਸਾਲ ਦੇ ਅੰਤ ਤੱਕ ਲਾਂਚ ਕਰ ਦੇਵੇਗੀ। ਮਹਿੰਦਰਾ S201 ਸਿੰਗਯੋਂਗ ਟਿਵੋਲੀ 'ਤੇ ਬੇਸਡ ਹੋਵੇਗੀ। ਇਕ ਰਿਪੋਰਟ ਮੁਤਾਬਕ ਹਾਲ ਹੀ ਇਸ ਨੂੰ ਚੇੱਨਈ ਦੀ ਸੜਕਾਂ 'ਤੇ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ।
ਮਹਿੰਦਰਾ ਕਾਰਾਂ ਦੀ ਰੇਂਜ 'ਚ S201 ਨੂੰ ਟੀ. ਯੂ. ਵੀ. 300 (TUV 300) ਅਤੇ ਨੂਵੋਸਪੋਰਟ ਨਾਲ ਰੱਖਿਆ ਜਾਵੇਗਾ। ਪਿਛਲੀ ਵਾਰ ਕੈਮਰੇ 'ਚ ਕੈਪਚਰ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ 'ਚ ਟਿਵੋਲੀ ਡੈਸ਼ਬੋਰਡ ਦਿੱਤਾ ਜਾਵੇਗਾ। ਕੈਮਰੇ 'ਚ ਕੈਪਚਰ ਹੋਈ ਕਾਰ ਦੇ ਸੈਂਟਰਲ ਕੰਸੋਲ ਅਤੇ ਇੰਸਟਰੂਮੈਂਟ ਕਲਸਟਰ 'ਚ ਟਿਵੋਲੀ ਦੀ ਝਲਕ ਦਿਖਾਈ ਦੇ ਰਹੀਂ ਹੈ। ਮਹਿੰਦਰਾ S201 ਦੇ ਸਟੀਅਰਿੰਗ ਵ੍ਹੀਲ ਟਿਵੋਲੀ ਤੋਂ ਵੱਖਰੇ ਹਨ। ਉਮੀਦ ਕੀਤੀ ਜਾ ਸਕਦੀ ਹੈ ਕਿ ਮਹਿੰਦਰਾ S201 'ਚ 7.0 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਜਾ ਸਕਦਾ ਹੈ।
ਟਿਵੋਲੀ ਵਾਂਗ S201 'ਚ 4 ਸਪੀਕਰ ਅਤੇ 2 ਟਵਿੱਟਰ ਵਾਲਾ ਸਾਊਂਡ ਸਿਸਟਮ ਦਿੱਤਾ ਜਾ ਸਕਦਾ ਹੈ। ਇਸ 'ਚ ਡਿਊਲ-ਜੋਨ ਕਲਾਈਮੇਟ ਕੰਟਰੋਲ , ਵੈਂਟੀਲੇਟਿਡ ਸੀਟਾਂ, ਲੈਦਰ ਅਪਹੋਲਸਟਰੀ , ਇਲੈਕਟ੍ਰੋਕਲੀ ਆਪਰੇਟਿਡ ਅਤੇ ਹੀਟਿਡ ਬਾਹਰੀ ਸ਼ੀਸ਼ੇ , ਫ੍ਰੰਟ ਪਾਰਕਿੰਗ ਸੈਂਸਰ ਵਰਗੇ ਕੰਮ ਦੇ ਫੀਚਰ ਵੀ ਦਿੱਤੇ ਜਾ ਸਕਦੇ ਹਨ। ਇਹ ਸਾਰੇ ਫੀਚਰ ਸੈਂਗਯੋਗ ਟਿਵੋਲੀ 'ਚ ਵੀ ਦਿੱਤੇ ਗਏ ਹਨ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮਹਿੰਦਰਾ S201 'ਚ 102 ਲਿਟਰ ਟਰਬੋਚਾਰਜਡ ਪੈਟਰੋਲ ਅਤੇ 1.5 ਲਿਟਰ ਡੀਜ਼ਲ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 100 ਬੀ. ਐੱਚ. ਪੀ. ਦੀ ਪਾਵਰ ਦੇਵੇਗਾ। ਦੋਵੇਂ ਇੰਜਣ ਮੈਨੂਅਲੀ ਟਰਾਂਸਮਿਸ਼ਨ ਦੇ ਨਾਲ ਆਉਣਗੇ। ਆਟੋ ਗਿਅਰ ਸ਼ਿਫਟ ਟਰਾਂਸਮਿਸ਼ਨ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਉਮੀਦ ਹੈ ਕਿ S201 ਨੂੰ BS-VI ਐਮਸ਼ਿਨ ਸਟੈਂਡਰਡ ਨਾਲ ਲੈਸ ਕੀਤਾ ਜਾਵੇਗਾ। ਕੰਪਨੀ ਇਸ ਦੀ ਅਨੁਮਾਨਿਤ ਕੀਮਤ 7 ਲੱਖ ਰੁਪਏ (ਐਕਸ-ਸ਼ੋਰੂਮ) ਹੋ ਸਕਦੀ ਹੈ। ਮਹਿੰਦਰਾ S201 ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਨਾਲ ਹੋਵੇਗਾ।
ਸ਼ਿਵ ਸੈਨਿਕਾਂ ਦੀ ਮੰਗ, ਅਮਰਨਾਥ ਯਾਤਰੀਆਂ ਤੋਂ ਨਾ ਵਸੂਲਿਆ ਜਾਵੇ ਟੋਲ ਟੈਕਸ
NEXT STORY