ਲੰਡਨ— ਭਾਰ ਘਟਾਉਣ ਲਈ ਕਸਰਤ ਤੋਂ ਲੈ ਕੇ ਡਾਈਟਿੰਗ ਤੱਕ ਸਭ ਅਜ਼ਮਾ ਲਿਆ, ਫਿਰ ਵੀ ਕੋਈ ਫਾਇਦਾ ਨਹੀਂ ਹੋਇਆ ਤਾਂ ਕੁਝ ਦਿਨ ਸ਼ਾਮ ਤੇ ਰਾਤ ਨੂੰ ਵਰਤ ਦੀ ਵਿਧੀ ਅਜ਼ਮਾ ਕੇ ਦੇਖ ਲਓ। ਬ੍ਰਿਟੇਨ ਸਥਿਤ ਅਲਬਾਮੀ ਯੂਨੀਵਰਸਿਟੀ ਦੇ ਹਾਲ ਹੀ ਦੇ ਅਧਿਐਨ 'ਚ ਦੁਪਹਿਰ 3 ਵਜੇ ਤੋਂ ਬਾਅਦ ਖਾਣੇ ਤੋਂ ਦੂਰੀ ਬਣਾ ਲੈਣ ਨੂੰ ਭਾਰ ਘਟਾਉਣ ਦੇ ਨਾਲ ਹੀ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ਰੱਖਣ 'ਚ ਮਦਦਗਾਰ ਕਰਾਰ ਦਿੱਤਾ ਗਿਆ ਹੈ।
ਖੋਜਕਾਰਾਂ ਮੁਤਾਬਕ ਸ਼ਾਮ ਆਉਂਦੇ-ਆਉਂਦੇ ਇਨਸਾਨ ਦੀ ਮੈਟਾਬਾਲਿਜ਼ਮ ਕਿਰਿਆ ਹੌਲੀ ਹੋ ਜਾਂਦੀ ਹੈ। ਬਲੱਡ ਸ਼ੂਗਰ ਨੂੰ ਊਰਜਾ 'ਚ ਤਬਦੀਲ ਕਰਨ ਦੀ ਉਸ ਦੀ ਸਮਰੱਥਾ 'ਚ ਵੀ ਕਮੀ ਆਉਣ ਲੱਗਦੀ ਹੈ। ਅਜਿਹੀ ਹਾਲਤ 'ਚ ਦੁਪਹਿਰ 3 ਵਜੇ ਤੋਂ ਪਹਿਲਾਂ ਹੀ ਠੋਸ ਆਹਾਰ ਦੀ ਜ਼ਰੂਰੀ ਖੁਰਾਕ ਪੂਰੀ ਕਰ ਲੈਣਾ ਬਿਹਤਰ ਹੈ। ਅਧਿਐਨ ਦੌਰਾਨ ਖੋਜ ਟੀਮ ਨੇ 8 ਵਿਅਕਤੀਆਂ ਨੂੰ ਦੁਪਹਿਰ 3 ਵਜੇ ਤੋਂ ਪਹਿਲਾਂ ਭਰ ਪੇਟ ਖਾਣਾ ਖੁਆਇਆ ਅਤੇ ਸ਼ਾਮ ਤੇ ਰਾਤ ਦੇ ਸਮੇਂ ਵਰਤ ਰੱਖਿਆ।
ਉਥੇ ਹੀ ਪੰਜ ਹੋਰ ਵਿਅਕਤੀਆਂ ਨੂੰ ਦਿਨ ਭਰ ਆਪਣੀ ਮਰਜ਼ੀ ਦੇ ਹਿਸਾਬ ਨਾਲ ਖਾਣਾ ਖਾਣ ਦੀ ਛੋਟ ਦਿੱਤੀ। ਸਾਰੇ ਮੁਕਾਬਲੇਬਾਜ਼ਾਂ ਨੂੰ ਬਰਾਬਰ ਮਾਤਰਾ 'ਚ ਕੈਲੋਰੀਜ਼ ਅਤੇ ਪੋਸ਼ਕ ਤੱਤਾਂ ਨਾਲ ਲੈਸ ਖਾਣੇ ਦਾ ਸੇਵਨ ਕਰਨ ਲਈ ਕਿਹਾ ਗਿਆ। ਇਕ ਮਹੀਨੇ ਬਾਅਦ ਖੋਜ ਟੀਮ ਨੇ ਮੁਕਾਬਲੇਬਾਜ਼ਾਂ ਦੇ ਭਾਰ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ। ਦੇਖਿਆ ਗਿਆ ਕਿ ਬਰਾਬਰ ਕੈਲੋਰੀਜ਼ ਤੇ ਪੋਸ਼ਕ ਤੱਤਾਂ ਦੀ ਖਪਤ ਦੇ ਬਾਵਜੂਦ ਸ਼ਾਮ ਤੇ ਰਾਤ ਸਮੇਂ ਵਰਤ ਰੱਖਣ ਵਾਲਿਆਂ ਦਾ ਨਾ ਸਿਰਫ ਭਾਰ ਘਟਿਆ ਸੀ, ਸਗੋਂ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਕਾਬੂ 'ਚ ਸੀ। ਦੁਪਹਿਰ 3 ਵਜੇ ਤੋਂ ਬਾਅਦ ਖਾਣਾ ਬੰਦ ਕਰਨ 'ਤੇ ਇੰਸੁਲਿਨ ਦੀ ਕਾਰਜ ਸਮਰੱਥਾ ਵਧਣ ਨਾਲ ਬਲੱਡ ਸ਼ੂਗਰ ਦਾ ਤੇਜ਼ੀ ਨਾਲ ਊਰਜਾ 'ਚ ਬਦਲਣਾ ਇਸ ਦਾ ਮੁੱਖ ਕਾਰਨ ਸੀ।
ਸਾਊਦੀ 'ਚ ਔਰਤਾਂ ਦੇ ਗੱਡੀ ਚਲਾਉਣ ਲਈ ਸੰਘਰਸ਼ ਕਰਨ ਵਾਲੀਆਂ ਵਰਕਰਾਂ 'ਤੇ ਲੱਗੇ ਦੇਸ਼ਧ੍ਰੋਹ ਦੇ ਦੋਸ਼
NEXT STORY