ਓਟਾਵਾ— ਕੈਨੇਡਾ 'ਚ ਜਲਦੀ ਹੀ ਮਾਰੀਜੁਅਨਾ ਲੀਗਲ ਹੋਣ ਜਾ ਰਹੀ ਹੈ ਪਰ ਇਸ ਦੇ ਕਾਨੂੰਨੀਕਰਨ ਤੋਂ ਪਹਿਲਾਂ ਇਸ ਸਬੰਧੀ ਬਿੱਲ 'ਤੇ ਇਸ ਹਫਤੇ ਆਖਰੀ ਵੋਟ ਪਾਈ ਜਾਵੇਗੀ। ਬਿੱਲ ਨੂੰ ਕਾਨੂੰਨ ਦਾ ਰੂਪ ਦੇਣ ਲਈ ਇਹ ਆਖਰੀ ਕਦਮ ਹੋਵੇਗਾ। ਇਸ ਕਾਨੂੰਨ 'ਚ ਦਰਜ ਆਖਰੀ ਅਲਫਾਜ਼ ਕੀ ਹੋਣਗੇ ਅਜੇ ਇਹ ਵੀ ਸਪਸ਼ਟ ਨਹੀਂ ਹੋਇਆ ਹੈ।
ਛੇ ਮਹੀਨਿਆਂ ਤੱਕ ਇਸ ਬਿੱਲ ਦਾ ਅਧਿਐਨ ਕਰਨ ਤੋਂ ਬਾਅਦ ਸੈਨੇਟਰਜ਼ ਇਸ ਹਫਤੇ ਵੀਰਵਾਰ ਨੂੰ ਬਿੱਲ ਸੀ-45, ਦ ਕੈਨਾਬਿਸ ਐਕਟ 'ਤੇ ਸੈਨੇਟ 'ਚ ਤੀਜੀ ਰੀਡਿੰਗ ਤੋਂ ਬਾਅਦ ਵੋਟ ਕਰਨਗੇ। 7 ਜੂਨ ਤੱਕ ਇਸ ਬਿੱਲ 'ਤੇ ਵੋਟ ਪਾਉਣ ਲਈ ਸਾਰੀਆਂ ਧਿਰਾਂ ਦੇ ਅੱਧੀ ਰਾਤ ਤੱਕ ਹੀ ਤਿਆਰ ਹੋਣ ਦੀ ਸੰਭਾਵਨਾ ਹੈ।ਚੋਣਾਂ 'ਚ ਕੀਤਾ ਵਾਅਦਾ, ਜੋ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਲਿਬਰਲ ਪਾਰਟੀ ਦੇ ਇੱਜਤ ਦਾ ਸਵਾਲ ਬਣ ਚੁੱਕਿਆ ਹੈ, ਕੈਨੇਡਾ 'ਚ ਬਾਲਗਾਂ ਨੂੰ ਕਾਨੂੰਨੀ ਤੌਰ 'ਤੇ ਮਾਰੀਜੁਅਨਾ ਆਪਣੇ ਕੋਲ ਰੱਖਣ ਤੇ ਥੋੜ੍ਹੀ ਮਾਤਰਾ 'ਚ ਇਸ ਦਾ ਸੇਵਨ ਕਰਨ ਦੀ ਇਜਾਜ਼ਤ ਦੇਵੇਗਾ। ਇਸ ਦੇ ਉਤਪਾਦਨ, ਇਸ ਨੂੰ ਕੋਲ ਰੱਖਣ, ਸੇਫਟੀ ਸਬੰਧੀ ਮਾਪਦੰਡਾਂ ਤੇ ਇਸ ਦੀ ਵਿੱਕਰੀ ਲਈ ਮਾਪਦੰਡ ਅਪਣਾਏ ਜਾਣਗੇ। ਨਾਬਾਲਗਾਂ ਨੂੰ ਮਾਰੀਜੁਅਨਾ ਵੇਚਣ ਦੇ ਸਬੰਧ 'ਚ ਨਵਾਂ ਕ੍ਰਿਮੀਨਲ ਕੋਡ ਅਫੈਂਸ ਵੀ ਕਾਇਮ ਕੀਤਾ ਜਾਵੇਗਾ ਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ ਮਾਰੀਜੁਅਨਾ ਖਰੀਦਣ ਗੈਰ-ਕਾਨੂੰਨੀ ਹੋਵੇਗਾ। ਪਰ ਇਸ ਲਈ ਘੱਟ ਤੋਂ ਘੱਟ ਉਮਰ ਤੈਅ ਕਰਨ ਦਾ ਅਧਿਕਾਰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਦਿੱਤਾ ਜਾਵੇਗਾ।
ਬਿੱਲ ਦੇ ਸਬੰਧ 'ਚ ਸੈਨੇਟ ਵਲੋਂ ਕੁਝ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ ਹਨ ਇਨ੍ਹਾਂ ਤਬਦੀਲੀਆਂ ਨੂੰ ਮੰਨਣਾ ਹੈ ਜਾਂ ਨਹੀਂ ਇਹ ਸਰਕਾਰ ਦੇ ਹੱਥ 'ਚ ਹੋਵੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਹਫਤੇ ਦੇ ਅਖੀਰ ਤੱਕ ਬਿੱਲ ਨੂੰ ਸ਼ਾਹੀ ਮਨਜ਼ੂਰੀ ਮਿਲ ਸਕਦੀ ਹੈ।
5 ਜੂਨ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY