ਲੁਧਿਆਣਾ (ਰਿਸ਼ੀ) : ਘਰ ਤੋਂ ਸਿਲਾਈ ਸਿੱਖਣ ਗਈ 17 ਸਾਲਾ ਲੜਕੀ ਸਪਨਾ ਸ਼ੱਕੀ ਹਾਲਾਤ 'ਚ ਗਾਇਬ ਹੋ ਗਈ ਹੈ। ਇਸ ਮਾਮਲੇ 'ਚ ਥਾਣਾ ਕੋਤਵਾਲੀ ਪੁਲਸ ਨੇ ਕੂਚਾ ਨੰਬਰ-9 ਦੇ ਰਹਿਣ ਵਾਲੇ ਬਿਸ਼ਨ ਦਾਸ ਦੀ ਸ਼ਿਕਾਇਤ 'ਤੇ ਅਣਪਛਾਤਿਆਂ ਖਿਲਾਫ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ। ਦੂਜੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਨੇ 16 ਸਾਲਾ ਕੁੜੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ 'ਚ ਭੀਮ ਬਹਾਦਰ ਵਾਸੀ ਸ਼ੇਰਪੁਰ ਨੇ ਦੱਸਿਆ ਕਿ ਉਸ ਦੀ ਬੇਟੀ ਰਾਧਾ ਸਿਵਲ ਲਾਈਨਜ਼ ਸਥਿਤ ਇਕ ਘਰ 'ਚ ਕੇਅਰ ਟੇਕਰ ਦਾ ਕੰਮ ਕਰਦੀ ਹੈ। ਉਹ 30 ਅਪ੍ਰੈਲ ਨੂੰ ਦੁਪਹਿਰ 2.50 ਵਜੇ ਘਰ ਤੋਂ ਕਿਤੇ ਚਲੀ ਗਈ ਪਰ ਵਾਪਸ ਨਹੀਂ ਪਰਤੀ। ਤੀਜੇ ਮਾਮਲੇ 'ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ 17ਸਾਲਾ ਬੇਟੀ ਕੰਚਨ ਨੂੰ ਅਗਵਾ ਕਰਨ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਟਰੰਪ ਨੇ ਉੱਤਰੀ ਕੋਰੀਆ 'ਚ 3 ਅਮਰੀਕੀਆਂ ਨੂੰ ਹਿਰਾਸਤ 'ਚ ਲਏ ਜਾਣ ਦੇ ਦਿੱਤੇ ਸੰਕੇਤ
NEXT STORY