ਮੋਰੱਕੋ— ਉੱਤਰੀ ਅਫਰੀਕੀ ਦੇਸ਼ ਮੋਰੱਕੋ ਦੇ ਰੂੜ੍ਹੀਵਾਦੀ ਸਮਾਜ 'ਚ ਹੌਲੀ-ਹੌਲੀ ਬਦਲਾਅ ਆ ਰਿਹਾ ਹੈ ਅਤੇ ਹੁਣ ਇੱਥੇ ਕੁੜੀਆਂ ਸਫਰਿੰਗ ਵੀ ਕਰਨ ਲੱਗ ਗਈਆਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ। ਇਹ ਕੁੜੀਆਂ ਟ੍ਰੈਡੀਸ਼ਨਲ ਰਾਬ ਪਾ ਕੇ ਸਫਰਿੰਗ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੀ ਪਰੰਪਰਾ ਮੁਤਾਬਕ ਉਨ੍ਹਾਂ ਨੂੰ ਸਟਾਈਲਿਸ਼ ਸਵਿਮ ਸੂਟ ਪਾਉਣ ਦੀ ਮਨਾਹੀ ਹੈ। ਜੇਕਰ ਕਿਸੇ ਕੁੜੀ ਨੇ ਸਵਿੰਮਿੰਗ ਕਰਨੀ ਹੋਵੇ ਤਾਂ ਵੀ ਉਹ ਬਿਕਨੀ ਨਹੀਂ ਬੁਰਕੀਨੀ ਪਾ ਕੇ ਤੈਰ ਸਕਦੀ ਹੈ, ਤਾਂ ਕਿ ਉਸ ਦਾ ਸਰੀਰ ਢੱਕਿਆ ਰਹੇ। ਉਨ੍ਹਾਂ ਲਈ ਗਰਮੀਆਂ ਦੀ ਥਾਂ ਸਰਦੀਆਂ 'ਚ ਸਫਰਿੰਗ ਕਰਨਾ ਆਸਾਨ ਰਹਿੰਦਾ ਹੈ ਕਿਉਂਕਿ ਉਸ ਸਮੇਂ ਬੀਚ ਖਾਲੀ ਹੁੰਦੀ ਹੈ। ਗਰਮੀ ਦੇ ਮੌਸਮ 'ਚ ਵਧੇਰੇ ਲੋਕਾਂ ਦਾ ਧਿਆਨ ਫੀਮੇਲ ਸਫਰਿੰਗ ਵੱਲ ਹੁੰਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਆਪਣੇ ਕੱਪੜਿਆਂ ਦਾ ਵਧੇਰੇ ਧਿਆਨ ਰੱਖਣਾ ਪੈਂਦਾ ਹੈ।
ਵਧੇਰੇ ਕੁੜੀਆਂ ਨੂੰ ਤਾਂ ਸਫਰਿੰਗ ਦੀ ਇਜ਼ਾਜ਼ਤ ਨਹੀਂ ਮਿਲੀ—
29 ਸਾਲ ਦੀ ਸਰਫਰ ਮਰੀਅਮ ਨੇ ਦੱਸਿਆ ਕਿ ਉਹ ਵੀ ਬਾਕੀ ਕੁੜੀਆਂ ਵਾਂਗ ਵੈਟ ਸੂਟ ਪਾ ਕੇ ਸਫਰਿੰਗ ਕਰਦੀ ਹੈ। ਗਰਮੀ 'ਚ ਉਨ੍ਹਾਂ ਨੂੰ ਲੋਕਾਂ ਦੀਆਂ ਗਲਤ ਗੱਲਾਂ ਸੁਣਨੀਆਂ ਪੈਂਦੀਆਂ ਹਨ। ਉਸ ਨੇ ਦੱਸਿਆ ਕਿ ਉਸ ਨੇ 4 ਸਾਲ ਪਹਿਲਾਂ ਸਫਰਿੰਗ ਸ਼ੁਰੂ ਕੀਤੀ ਸੀ ਅਤੇ ਉਸ ਦੀ ਖੁਸ਼ਕਿਸਮਤੀ ਸੀ ਕਿ ਉਸ ਦੇ ਪਰਿਵਾਰ ਨੇ ਉਸ ਦਾ ਸਾਥ ਦਿੱਤਾ, ਨਹੀਂ ਤਾਂ ਜ਼ਿਆਦਾਤਰ ਕੁੜੀਆਂ ਨੂੰ ਤਾਂ ਇਸ ਦੀ ਇਜ਼ਾਜ਼ਤ ਹੀ ਨਹੀਂ ਮਿਲਦੀ। ਰਬਾਤ ਸਫਰਿੰਗ ਕਲੱਬ ਦੇ ਜਲਾਲ ਮੇਦਕੁਰੀ ਦਾ ਕਹਿਣਾ ਹੈ ਕਿ ਮੋਰੱਕੋ ਦੇ ਜ਼ਿਆਦਾਤਰ ਪਰਿਵਾਰ ਹੁਣ ਵੀ ਕੁੜੀਆਂ ਦੀ ਸਫਰਿੰਗ ਨੂੰ ਸ਼ਰਮਿੰਦਗੀ ਮੰਨਦੇ ਹਨ। ਹਾਲਾਂਕਿ ਇਸ ਦੀ ਲੋਕਪ੍ਰਿਯਤਾ ਵਧ ਰਹੀ ਹੈ ਅਤੇ ਡੇਢ ਸਾਲ ਪਹਿਲਾਂ ਤਾਂ ਦੇਸ਼ 'ਚ ਇੰਟਰਨੈਸ਼ਨਲ ਵਿਮੈਨ ਸਫਰਿੰਗ ਕਾਨਟੈਸਟ ਵੀ ਹੋਇਆ ਸੀ। ਉਂਝ ਮੋਰੱਕੇ ਦੇ ਅਟਲਾਂਟਿਕ ਕੋਸਟ 'ਤੇ 60 ਦੇ ਦਹਾਕੇ 'ਚ ਸਫਰਿੰਗ ਸ਼ੁਰੂ ਹੋਈ ਸੀ। ਤਦ ਇੱਥੇ ਫਰੈਂਚ-ਅਮਰੀਕਨ ਮਿਲਟਰੀ ਬੇਸ ਦੇ ਫੌਜੀਆਂ ਨੇ ਸਫਰਿੰਗ ਕਰਨੀ ਸ਼ੁਰੂ ਕੀਤੀ ਸੀ ਅਤੇ ਸਥਾਨਕ ਲੋਕਾਂ ਨੇ ਇਸ ਨੂੰ ਅਪਣਾਇਆ ਸੀ।
ਸਫਰਿੰਗ ਕਰਨ ਵਾਲੀਆਂ ਕੁੜੀਆਂ ਨੇ ਦੱਸਿਆ ਕਿ ਕਈ ਵਾਰ ਔਰਤਾਂ ਹੀ ਉਨ੍ਹਾਂ ਨੂੰ ਗਲਤ ਸ਼ਬਦ ਕਹਿ ਦਿੰਦੀਆਂ ਹਨ। ਇਸੇ ਲਈ ਉਹ ਗਰੁੱਪ ਬਣਾ ਕੇ ਸਫਰਿੰਗ ਕਰਦੀਆਂ ਹਨ ਤਾਂ ਕਿ ਉਹ ਗਲਤ ਬੋਲਣ ਵਾਲਿਆਂ ਨੂੰ ਜਵਾਬ ਦੇ ਸਕਣ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਦੀ ਸੋਚ ਵੱਖਰੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਲੋਕਾਂ ਦੀ ਸੋਚ ਮਾਡਰਨ ਹੋ ਜਾਵੇਗੀ।
BCCI ਦੇ ਕਾਰਜਵਾਹਕ ਪ੍ਰਧਾਨ ਸੀ.ਕੇ. ਖੰਨਾ ਦੀ ਪਤਨੀ ਲੜੇਗੀ DDCA ਚੋਣ
NEXT STORY