ਜਲੰਧਰ-ਐੱਚ. ਐੱਮ. ਡੀ. ਗਲੋਬਲ ਨੇ ਚੀਨ 'ਚ ਹਾਲ ਹੀ ਨੋਕੀਆ X6 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਤੋਂ ਬਾਅਦ ਨੋਕੀਆ ਦੀ ਐਕਸ ਸੀਰੀਜ਼ ਨੂੰ ਲੈ ਕੇ ਕਈ ਹੋਰ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਹਨ। ਰਿਪੋਰਟ ਮੁਤਾਬਕ ਨੋਕੀਆ ਐਕਸ ਸੀਰੀਜ਼ ਦੇ ਦੋ ਸਮਾਰਟਫੋਨਜ਼ 'ਤੇ ਵੀ ਕੰਮ ਕਰ ਰਹੀਂ ਹੈ, ਜਿਨ੍ਹਾਂ 'ਚ ਨੋਕੀਆ X5 ਅਤੇ ਨੋਕੀਆ X7 ਹੋਣਗੇ। ਨੋਕੀਆ N ਸੀਰੀਜ਼, X ਸੀਰੀਜ਼ ਅਤੇ C ਸੀਰੀਜ਼ ਦੇ ਸਮਾਰਟਫੋਨਜ਼ ਨੂੰ ਲਾਂਚ ਕਰਨ ਲਈ ਪੁਰਾਣੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ।
ਪਰ ਹੁਣ ਐੱਚ. ਐੱਮ. ਡੀ. ਗਲੋਬਲ ਨੇ X ਸੀਰੀਜ਼ ਦੇ ਆਉਣ ਵਾਲੇ ਦੋ ਸਮਾਰਟਫੋਨਜ਼ ਨੂੰ ਲੈ ਕੇ ਕੋਈ ਆਧਿਕਾਰਤ ਬਿਆਨ ਨਹੀਂ ਦਿੱਤਾ ਹੈ। ਨਾ ਹੀ ਕੰਪਨੀ ਨੇ ਇਨ੍ਹਾਂ ਅਫਵਾਹਾਂ ਨੂੰ ਲੈ ਕੇ ਕੁਝ ਕਿਹਾ ਹੈ ਪਰ ਨੋਕੀਆ X6 ਦੇ ਲਾਂਚ ਹੋਣ ਤੋਂ ਤਰੁੰਤ ਬਾਅਦ ਇੰਟਰਨੈੱਟ 'ਤੇ X ਸੀਰੀਜ਼ ਦੇ ਸਮਾਰਟਫੋਨਜ਼ ਨੂੰ ਲੈ ਕੇ ਕਈ ਅਫਵਾਹਾਂ ਚੱਲ ਰਹੀਆਂ ਹਨ।
ਨੋਕੀਆ X6 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਨੋਕੀਆ ਦੇ ਇਸ ਸਮਾਰਟਫੋਨ 'ਚ 5.8 ਇੰਚ ਫੁੱਲ ਐੱਚ. ਡੀ. ਪਲੱਸ IPS LCD ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 636 ਆਕਟਾ-ਕੋਰ ਐੱਸ. ਓ. ਸੀ. ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੋ ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ। ਇਕ ਵੇਰੀਐਂਟ 4 ਜੀ. ਬੀ. ਰੈਮ ਨਾਲ 32 ਜੀ. ਬੀ. ਅਤੇ ਦੂਜਾ 6 ਜੀ. ਬੀ. ਰੈਮ ਨਾਲ 64 ਜੀ. ਬੀ. ਸਟੋਰੇਜ ਦਿੱਤੀ ਗਈ ਹੈ।
ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਨਾਲ ਆ ਰਿਹਾ ਹੈ। ਇਸ 'ਚ ਇਕ ਸੈਂਸਰ 16 ਮੈਗਾਪਿਕਸਲ ਅਤੇ 5 ਮੈਗਾਪਿਕਸਲ ਹੈ। ਇਸ ਸਮਾਰਟਫੋਨ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ, ਜੋ ਕਿ ਆਰਟੀਫਿਸ਼ੀਅਲੀ ਇੰਟੇਲੀਜੈਂਸ ਬੇਸਡ ਫੇਸ਼ੀਅਲ ਰਿਕਾਗੋਨੀਏਸ਼ਨ ਟੈਕਨਾਲੌਜੀ ਨਾਲ ਆ ਰਿਹਾ ਹੈ। ਸਮਾਰਟਫੋਨ ਨੂੰ ਫੇਸ ਨਾਲ ਅਨਲਾਕ ਕੀਤਾ ਜਾ ਸਕਦਾ ਹੈ।
TVS ਮੋਟਰ ਦਾ ਚੌਥੀ ਤਿਮਾਹੀ ਦਾ ਮੁਨਾਫਾ 31 ਫੀਸਦੀ ਵਧਿਆ
NEXT STORY