ਨਵੀਂ ਦਿੱਲੀ—ਟੀ.ਵੀ.ਐੱਸ. ਮੋਟਰ ਕੰਪਨੀ ਦਾ ਸ਼ੁੱਧ ਲਾਭ ਮਾਰਚ ਤਿਮਾਹੀ 'ਚ 30.63 ਫੀਸਦੀ ਵਧ ਕੇ 165.51 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਪਿਛਲੀ ਤਿਮਾਹੀ 'ਚ ਵਧੀਆ ਵਿਕਰੀ ਦੇ ਚੱਲਦੇ ਉਸ ਦਾ ਮੁਨਾਫਾ ਵਧਿਆ। ਕੰਪਨੀ ਨੇ ਬੀ.ਐੱਸ.ਈ. ਨੂੰ ਸੂਚਿਤ ਕੀਤਾ ਹੈ ਕਿ ਪਿਛਲੇ ਸਾਲ ਮਾਰਚ 'ਚ ਉਸ ਨੇ 126.77 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ।
ਕੰਪਨੀ ਦੀ ਆਮਦਨ 31 ਮਾਰਚ 2018 ਨੂੰ ਖਤਮ ਚੌਥੀ ਤਿਮਾਹੀ 'ਚ 3,992.76 ਕਰੋੜ ਰੁਪਏ ਰਹੀ। ਜੋ ਇਕ ਸਾਲ ਪਹਿਲੇ ਦੀ ਸਮਾਨ ਮਿਆਦ 'ਚ 3,076.02 ਕਰੋੜ ਰੁਪਏ ਸੀ। ਇਸ ਦੌਰਾਨ ਕੰਪਨੀ ਦੀ ਕੁੱਲ ਵਿਕਰੀ 31.74 ਫੀਸਦੀ ਵਧ ਕੇ 8,89,141 ਇਕਾਈ ਹੋ ਗਈ ਜੋ ਕਿ ਪਿਛਲੇ ਸਾਮ ਦੀ ਸਮਾਨ ਤਿਮਾਹੀ 'ਚ 6,74,870 ਇਕਾਈ ਰਹੀ ਸੀ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਬੀਤੇ ਵਿੱਤ ਸਾਲ 'ਚ ਦੋ ਆਖਰੀ ਲਾਭ ਦਾ ਐਲਾਨ ਪਹਿਲੇ ਹੀ ਕਰ ਦਿੱਤਾ ਸੀ। ਸਮੂਚੇ ਵਿੱਤ ਸਾਲ 2017-18 ਲਈ ਕੰਪਨੀ ਦਾ ਸ਼ੁੱਧ ਲਾਭ 18.72 ਫੀਸਦੀ ਵਧ ਕੇ 15,472.88 ਕਰੋੜ ਰੁਪਏ ਹੋ ਗਿਆ।
ਸਚਿਨ ਦੇ ਨਾਲ ਸਲਾਮੀ ਬੱਲੇਬਾਜ਼ੀ ਕਰ ਚੁੱਕੇ ਆਸਟਰੇਲੀਆਈ ਦਿੱਗਜ ਨੇ ਲਿਆ ਸੰਨਿਆਸ
NEXT STORY