ਯੇਰੂਸ਼ਲਮ— ਈਰਾਨ ਨਾਲ ਪ੍ਰਮਾਣੂ ਸਮਝੌਤੇ ਤੋਂ ਹਟਣ ਜਾਂ ਉਸ 'ਚ ਬਣੇ ਰਹਿਣ ਨੂੰ ਲੈ ਕੇ ਅਮਰੀਕਾ ਦੇ ਵਿਚਾਰ ਕਰਨ ਵਿਚਾਲੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਿਨਯਾਹੂ ਨੇ ਕਿਹਾ ਕਿ ਉਨ੍ਹਾਂ ਕੋਲ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੇ ਨਵੇਂ ਸਬੂਤ ਹਨ। ਗਲੋਬਲ ਸ਼ਕਤੀਆਂ ਤੇ ਆਪਣੇ ਦੇਸ਼ ਦੇ ਮੁੱਖ ਦੁਸ਼ਮਣ ਈਰਾਨ ਵਿਚਾਲੇ ਹੋਏ ਪ੍ਰਮਾਣੂ ਕਰਾਰ 'ਚ ਸੋਧ ਜਾਂ ਉਸ ਦੇ ਰੱਦ ਕਰਨ ਦੀ ਵਾਰ-ਵਾਰ ਮੰਗ ਕਰ ਚੁੱਕੇ ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਟੈਲੀਵਿਜ਼ਨ 'ਤੇ ਈਰਾਨ ਦੇ ਪ੍ਰਮਾਣੂ ਡੋਜ਼ਿਅਰ ਨੂੰ ਬੇਨਕਾਬ ਕਰਦੇ ਹੋਏ ਵੀਡੀਓ ਤੇ ਸਲਾਈਡ ਦੇ ਜ਼ਰੀਏ ਲਾਈਵ ਪ੍ਰੈਜੈਂਟੇਸ਼ਨ ਦਿੱਤਾ।
ਉਨ੍ਹਾਂ ਕਿਹਾ ਕਿ ਇਜ਼ਰਾਇਲ ਨੇ ਕੁਝ ਹਫਤੇ ਪਹਿਲਾਂ ਹਜ਼ਾਰਾਂ ਫਾਇਲਾਂ ਹਾਸਲ ਕੀਤੀਆਂ ਹਨ, ਜੋ ਉਸ ਦੀ ਵੱਡੀ ਖੁਫੀਆ ਉਪਲੱਬਧੀ ਹੈ। ਉਨ੍ਹਾਂ ਕਿਹਾ, ''ਅੱਜ ਰਾਤ ਅਸੀਂ ਗੁੱਪਤ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੇ ਨਵੇਂ ਤੇ ਨਿਰਣਾਇਕ ਸਬੂਤ ਦਾ ਖੁਲਾਸਾ ਕਰਨ ਜਾ ਰਹੇ ਹਾਂ ਜਿਸ ਨੂੰ ਈਰਾਨ ਆਪਣੇ ਗੁੱਪਤ ਪ੍ਰਮਾਣੂ ਆਰਕਾਇਵ 'ਚ ਅੰਤਰਰਾਸ਼ਟਰੀ ਭਾਈਚਾਰੇ ਤੋਂ ਸਾਲਾਂ ਤੋਂ ਲੁਕਾਏ ਰੱਖਿਆ।'' ਉਨ੍ਹਾਂ ਦਾਅਵਾ ਕੀਤਾ ਕਿ 2015 ਦੇ ਪ੍ਰਮਾਣੂ ਕਰਾਰ ਨਾਲ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ 'ਚ ਕੋਈ ਰੂਕਾਵਟ ਨਹੀਂ ਆਉਂਦੀ ਹੈ।
ਸਨੈਪਡੀਲ ਨੂੰ ਹੋਇਆ 4,647 ਕਰੋੜ ਰੁਪਏ ਦਾ ਨੁਕਸਾਨ
NEXT STORY